ਸ੍ਰੀ ਦੁਰਗਾ ਸੇਵਾ ਸੰਮਤੀ ਹੰਡਿਆਇਆ ਵੱਲੋਂ ਲੰਗਰ ਲਈ ਟਰੱਕ ਰਵਾਨਾ ਕੀਤਾ

0
PrimeKhabarPunjab SHri Durga Sewa

ਹੰਡਿਆਇਆ -22ਜੁਲਾਈ (ਰਾਕੇਸ਼ ਜੇਠੀ) – ਸਾਵਨ ਦੇ ਨਰਾਤਿਆਂ ਵਿੱਚ ਸ੍ਰੀ ਦੁਰਗਾ ਸੇਵਾ ਸੰਮਤੀ ਹੰਡਿਆਇਆ ਵੱਲੋਂ ਸ੍ਰੀ ਨੈਣਾ ਦੇਵੀ (ਹਿਮਾਚਲ) ਵਿਖੇ 25 ਜੁਲਾਈ 2025 ਤੋਂ 3 ਅਗਸਤ 2025 ਤੱਕ ਲੰਗਰ ਚਲਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਦੁਰਗਾ ਸੇਵਾ ਸੰਮਤੀ ਦੇ ਪ੍ਰਧਾਨ ਰਾਜਦੀਪ ਬਾਵਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਨ ਦੇ ਨਰਾਤਿਆਂ ਵਿੱਚ ਸ੍ਰੀ ਨੈਣਾ ਦੇਵੀ ਮੰਦਰ ਵਿਖੇ ਲੰਗਰ ਲਗਾਇਆ ਜਾਵੇਗਾ, ਇਸ ਲਈ ਅੱਜ ਲੰਗਰ ਲਈ ਲੋੜੀਂਦੇ ਸਮਾਨ ਦਾ ਟਰੱਕ ਰਵਾਨਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸ੍ਰੀ ਦੁਰਗਾ ਸੇਵਾ ਸੰਮਤੀ ਹੰਡਿਆਇਆ ਦੇ ਮੈਂਬਰ ਜਸਵੀਰ ਸਿੰਘ, ਲਵਦੀਪ ਸਿੰਘ, ਪਰਵਿੰਦਰ ਸਿੰਘ, ਸੋਮਨਾਥ, ਸੇਵਕ ਸਿੰਘ, ਜੋਗਿੰਦਰ ਸਿੰਘ, ਗਿੰਦਰ ਪ੍ਰਧਾਨ, ਸੁਰੇਸ਼ ਕੁਮਾਰ, ਟੀਟੂ, ਅਵਤਾਰ ਸਿੰਘ ਤਾਰੀ, ਕਰਮਜੀਤ ਬਾਵਾ, ਸੁਖਵਿੰਦਰ ਸਿੰਘ, ਗੋਪਾਲ ਸਿੰਘ, ਅਮਨਜੋਤ ਸਿੰਘ, ਖੁਸ਼ਦੀਪ ਬਾਵਾ ਆਦਿ ਹਾਜਰ ਸਨ।

About The Author

Leave a Reply

Your email address will not be published. Required fields are marked *

You may have missed