ਸਰਕਾਰੀ ਸਕੂਲ ਖੁੱਡੀ ਕਲਾਂ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਕੀਤੀ ਗਈ ਚੋਣ….

ਖੁੱਡੀਕਲਾਂ-22ਜੁਲਾਈ (ਰਾਕੇਸ਼ ਜੇਠੀ) – ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੁੱਡੀ ਕਲਾਂ ਵਿਖੇ ਡੀ.ਡੀ.ਓ .ਪ੍ਰਿੰਸੀਪਲ ਸ੍ਰੀ ਅਨਿਲ ਮੋਦੀ ਅਤੇ ਸਕੂਲ ਇੰਚਾਰਜ ਮੈਡਮ ਅਵਿਨਾਸ਼ ਕੌਰ ਦੀ ਯੋਗ ਅਗਵਾਈ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਸਕੂਲ ਵਿੱਚ ਪੜਦੇ ਵਿਦਿਆਰਥੀਆਂ ਦੇ ਮਾਪਿਆਂ ਦਾ ਭਰਵਾਂ ਇਕੱਠ ਹੋਇਆ। ਪਿੱਛਲੀ ਕਮੇਟੀ ਦਾ ਕਾਰਜਕਾਲ ਖਤਮ ਹੋਣ ਕਾਰਨ ਭੰਗ ਕਰਨ ਉਪਰੰਤ ਛੇ ਮਰਦ ਮੈਂਬਰ ਅਤੇ ਛੇ ਔਰਤਾਂ ਮੈਂਬਰ ਇਸ ਕਮੇਟੀ ਦੇ ਮੈਂਬਰ ਚੁਣੇ ਗਏ । ਸਰਬ ਸੰਮਤੀ ਨਾਲ ਸਰਦਾਰ ਗੁਰਤੇਜ ਸਿੰਘ ਨੂੰ ਚੇਅਰਮੈਨ ਅਤੇ ਸ੍ਰੀਮਤੀ ਸਰਬਜੀਤ ਕੌਰ ਨੂੰ ਉਪ ਚੇਅਰਮੈਨ ਚੁਣਿਆ ਗਿਆ। ਉਪਰੋਕਤ ਤੋਂ ਇਲਾਵਾ ਸ਼੍ਰੀਮਤੀ ਮਨਪ੍ਰੀਤ ਸ਼ਰਮਾ, ਸ਼੍ਰੀਮਤੀ ਵੀਰਪਾਲ ਕੌਰ, ਸ਼੍ਰੀਮਤੀ ਚਰਨਜੀਤ ਕੌਰ, ਸ਼੍ਰੀਮਤੀ ਲਖਬੀਰ ਕੌਰ ,ਸ਼੍ਰੀਮਤੀ ਪਰਮਜੀਤ ਕੌਰ ,ਸ੍ਰੀ ਬਲਵੀਰ ਸਿੰਘ, ਸ੍ਰੀ ਸੁਖਦੇਵ ਸਿੰਘ, ਸ੍ਰੀ ਰਾਮ ਸਿੰਘ, ਸ੍ਰੀ ਰਿੰਪੀ ਸਿੰਘ ,ਸ੍ਰੀ ਗੁਰਦੀਪ ਸਿੰਘ, ਸ੍ਰੀ ਜੋਰਾ ਸਿੰਘ,ਸ੍ਰ ਜਸਪਾਲ ਸਿੰਘ,ਸ੍ ਬਲਵੰਤ ਸਿੰਘ ਭੱਟੀ,ਸ੍ਰ ਕਰਮਜੀਤ ਸਿੰਘ ਸੋਨੀ,ਸ੍ਰੀ ਅਰਵਿੰਦ ਕੁਮਾਰ (ਸਕੂਲ ਅਧਿਆਪਕ ) ਅਤੇ ਸ਼੍ਰੀਮਤੀ ਅਵਿਨਾਸ਼ ਕੌਰ ਸਕੂਲ ਮੁੱਖੀ ਨੂੰ ਕਨਵੀਨਰ/ਸਕੱਤਰ ਤੇ ਆਧਾਰਿਤ ਸਕੂਲ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਗਠਨ ਉਪਰੰਤ ਹੋਈ ਮੀਟਿੰਗ ਵਿੱਚ ਨਵੀਂ ਗਠਿਤ ਕਮੇਟੀ ਦਾ ਵਟਸਐਪ ਗਰੁੱਪ ਬਣਾਉਣ ,ਚੇਅਰਮੈਨ ਤੇ ਸਕੱਤਰ ਬੈਂਕ ਖਾਤਿਆਂ ਨੂੰ ਅਪਡੇਟ ਕਰਨ ਲਈ ਲੋੜੀਂਦੀ ਕਾਰਵਾਈ ਅਤੇ ਭਵਿੱਖ ਵਿੱਚ ਪ੍ਰਾਪਤ ਹੋਣ ਵਾਲੀਆਂ ਗਰਾਂਟਾਂ ਨੂੰ ਖਰਚਣ ਲਈ ਲੋੜ ਅਨੁਸਾਰ ਕਮੇਟੀਆਂ ਬਣਾਉਣਾ, ਸਰਕਾਰੀ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਆਨਲਾਈਨ ਕਰਨ ਦੇ ਏਜੰਡੇ ਬਾਰੇ ਡਿਸਕਸ ਕੀਤਾ ਗਿਆ।ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਦੁਆਰਾ ਇਸ ਏਜੰਡੇ ਨੂੰ ਸਹਿਮਤੀ ਨਾਲ ਪਾਸ ਕੀਤਾ ਗਿਆ । ਡੀ ਡੀ ਓ ਪ੍ਰਿੰਸੀਪਲ ਅਨਿਲ ਮੋਦੀ ਜੀ ਵੱਲੋਂ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਮੂਹ ਕਮੇਟੀ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਨਵੀਂ ਬਣੀ ਕਮੇਟੀ ਪੂਰੀ ਤਨਦੇਹੀ ਨਾਲ ਸਕੂਲ ਦੀ ਬੇਹਤਰੀ ਲਈ ਕੰਮ ਕਰੇਗੀ।ਅੰਤ ਵਿੱਚ ਸਕੂਲ ਮੁੱਖੀ ਅਵਿਨਾਸ਼ ਕੌਰ ਜੀ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ,ਪਿੰਡ ਵਾਸੀਆਂ ਅਤੇ ਨਵੀਂ ਚੁਣੀ ਸਕੂਲ ਮੈਨੇਜਮੈਂਟ ਕਮੇਟੀ ਨੂੰ ਮੁਬਾਰਕਾਂ ਦਿੰਦੇ ਹੋਏ ਧੰਨਵਾਦ ਕੀਤਾ।
