ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿੱਚ ਤਿੰਨ ਜਖਮੀ

0
PrimeKhabarPunjab kotduna

ਬਰਨਾਲਾ 15 ਜੂਨ-ਪਿੰਡ ਕੋਟ ਦੂਨਾ ਨੇੜੇ ਪੈਟਰੋਲ ਪੰਪ ਦੋ ਮੋਟਰਸਾਈਕਲਾਂ ਦੇ ਆਪਸੀ ਟੱਕਰ ਨਾਲ ਤਿੰਨ ਜਣਿਆਂ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਰੂਟ ਨੰਬਰ 88307 ਦੇ ਇੰਚਾਰਜ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਅੱਜ ਤਕਰੀਬਨ ਸਵੇਰੇ 10:41 ਵਜ਼ੇ ਪਿੰਡ ਕੋੜ ਦੂਨਾ ਨੇੜੇ ਪੈਟਰੋਲ ਪੰਪ ਦੋ ਮੋਟਰਸਾਈਕਲ ਪੀਬੀ 49 ਏ 3716 ਜਿਸ ਨੂੰ ਜੈਰਾਮ ਵਾਸੀ ਸਾਹੋਕੇ ਚਲਾ ਰਿਹਾ ਸੀ ਅਤੇ ਦੂਸਰਾ ਮੋਟਰਸਾਈਕਲ ਨੰਬਰੀ ਪੀਬੀ 08 ਸੀ ਐਲ 8891 ਜਿਸ ਨੂੰ ਜਸਪ੍ਰੀਤ ਸਿੰਘ ਵਾਸੀ ਸਾਹਪੁਰ ਚਲਾ ਰਿਹਾ ਸੀ। ਪ੍ਰਤੱਖ ਦਰਸ਼ੀਆਂ ਦੇ ਦੱਸਣ ਮੁਤਾਬਕ ਜਸਪ੍ਰੀਤ ਸਿੰਘ ਦੇ ਮੋਟਰਸਾਈਕਲ ਤੇ ਤਿੰਨ ਜਣੇ ਸਵਾਰ ਸਨ। ਉਹ ਬਹੁਤ ਤੇ ਸਪੀਡ ਨਾਲ ਧਨੌਲੇ ਵਾਲਾ ਆ ਰਹੇ ਸੀ। ਉਹਨਾਂ ਦੁਆਰਾ ਜੈ ਰਾਮ ਦੇ ਮੋਟਰਸਾਈਕਲ ਨੂੰ ਪਿੱਛੋਂ ਜਬਰਦਸਤ ਟੱਕਰ ਮਾਰ ਦਿੱਤੀ ਗਈ। ਜਿਸ ਨਾਲ ਜੈ ਰਾਮ ਤੇ ਉਸ ਦੀ ਪਤਨੀ ਕ੍ਰਿਸ਼ਨਾ ਸਮੇਤ ਜਸਪ੍ਰੀਤ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋਏ। ਸੜਕ ਸੁਰੱਖਸ਼ਾ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਜਖਮੀਆਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ। ਦੋਨੋਂ ਮੋਟਰਸਾਈਕਲਾਂ ਨੂੰ ਸੜਕ ਤੋਂ ਸਾਈਡ ਤੇ ਕਰਕੇ ਟਰੈਫਿਕ ਨੂੰ ਨਿਰਵਿਘਨ ਦੁਬਾਰਾ ਚਾਲੂ ਕਰਵਾ ਦਿੱਤਾ ਗਿਆ। ਥਾਣਾ ਧਨੌਲਾ ਦੇ ਮੁਨਸ਼ੀ ਨੂੰ ਉਕਤ ਐਕਸੀਡੈਂਟ ਦੀ ਜਾਣਕਾਰੀ ਦੇ ਦਿੱਤੀ ਗਈ।

ITR Add

About The Author

Leave a Reply

Your email address will not be published. Required fields are marked *