ਦਲਿਤ ਔਰਤ ਵੱਲੋਂ ਤਪਾ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਦੋਸ਼, ਧਨਾਡਾਂ ਦੇ ਪ੍ਰੈਸ਼ਰ ਹੇਠਾ  ਕਰ ਰਹੀ ਹੈ ਪਰੇਸ਼ਾਨ         

0
PrimeKhabarPunjab Tapa

ਤਪਾ ਮੰਡੀ-13ਜੂਨ- ਤਪਾ ਮੰਡੀ ਨਾਲ ਸਬੰਧਿਤ ਇੱਕ ਦਲਿਤ ਔਰਤ ਨੇ ਤਪਾ ਚੌਂਕੀ ਵਿੱਚ ਨਿਯੁਕਤ ਏਐਸਆਈ ਬਲਜੀਤ ਸਿੰਘ ਉੱਪਰ ਗੰਭੀਰ ਦੋਸ਼ ਲਾਉਂਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਲਗਭਗ 20-25 ਦਿਨ ਪਹਿਲਾਂ ਉਸ ਦੀ ਨੂੰਹ ਸਕੂਲ ਵਿੱਚੋਂ ਉਹਨਾਂ ਦੇ ਬੱਚਿਆਂ ਨੂੰ ਮਿਲਣ ਵਾਲੀ ਆਂਗਣਵਾੜੀ ਸੈਂਟਰ ਵਿੱਚੋਂ ਖੁਰਾਕ ਲੈ ਕੇ ਘਰ ਨੂੰ ਆ ਰਹੀ ਸੀ, ਤਾਂ ਰਸਤੇ ਵਿੱਚ ਉਸ ਨੂੰ ਦੋ ਨੌਜਵਾਨਾਂ ਨੇ ਘੇਰ ਕੇ ਉਸ ਦੀ ਬਾਂਹ ਫੜ ਲਈ ਅਤੇ ਉਸ ਦੀਆਂ ਫੋਟੋਆਂ ਖਿੱਚੀਆਂ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਤੂੰ ਇਹ ਸਮਾਨ ਚੋਰੀ ਕਰਕੇ ਲੈ ਕੇ ਆਈ ਹੈ।ਅਸੀਂ ਇਸ ਨੂੰ ਵਾਇਰਲ ਕਰਕੇ ਤੇਰੀ ਬਦਨਾਮੀ ਕਰਾਂਗੇ ਪਰ ਮੇਰੀ ਨੁੰਹ ਦੇ ਲੱਖ ਸਮਝਾਉਣ ਦੇ ਬਾਵਜੂਦ ਦੋਨਾਂ ਨੌਜਵਾਨਾਂ ਵੱਲੋਂ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਕਿਹਾ ਕੀ ਤੂੰ ਤਾਂ ਮਜਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਅਸੀਂ ਜਿਮੀਦਾਰ ਹੁੰਦੇ ਹਾਂ ਤੈਨੂੰ ਸਬਕ ਸਿਖਾਵਾਂਗੇ।

ਜਿਸ ਤੇ ਅਸੀਂ ਦੋਨੇ ਜਾਣੀਆਂ ਨੇ ਚੌਂਕੀ ਤਪਾ ਵਿੱਚ ਰਪਟ ਦਿੱਤੀ ਪਰ ਪੁਲਿਸ ਨੇ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਅਤੇ ਵਾਰ ਵਾਰ ਗੇੜੇ ਮਾਰਨ ਦੇ ਬਾਵਜੂਦ ਬਲਜੀਤ ਸਿੰਘ ਨੇ ਪ੍ਰੈਸ਼ਰ ਬਣਾ ਕੇ ਸਾਡੇ ਤੋਂ ਦਸਤਖਤ ਕਰਵਾ ਲਿੱਤੇ। ਔਰਤ ਨੇ ਕਿਹਾ ਕਿ ਮੇਰਾ ਪਤੀ ਤਾਂ ਬਾਹਰ ਰਹਿੰਦਾ ਹੈ ਅਤੇ ਮੈਂ 30 ਸਾਲਾਂ ਵਿੱਚ ਕਿਤੇ ਵੀ ਠਾਣੇ ਨਹੀਂ ਆਈ। ਮੈਨੂੰ ਇਨਾ  ਗੱਲਾਂ ਦਾ ਕੁਝ ਵੀ ਪਤਾ ਨਹੀਂ ਸੀ। ਜਦੋਂ ਪੁਲਿਸ ਨੇ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਮੇਰੇ ਭਤੀਜ ਜਵਾਈ ਨੇ ਗੁੱਸੇ ਵਿੱਚ ਆ ਕੇ ਜਿਸ ਨੇ ਮੇਰੀ ਨੂੰਹ ਦੀ ਬਾਂਹ ਫੜੀ ਸੀ, ਉਸ ਨਾਲ ਹੱਥੋਪਾਈ ਜਰੂਰ ਕੀਤੀ। ਜਿਸ ਤੇ ਉਨਾਂ ਨੌਜਵਾਨਾਂ ਵੱਲੋਂ ਠਾਣੇ ਸ਼ਿਕਾਇਤ ਦਿੱਤੀ ਗਈ ਅਤੇ ਫਿਰ ਇੱਕ ਮਿੰਟ ਵਿੱਚ ਹੀ ਏਐਸਆਈ ਬਲਜੀਤ ਸਿੰਘ ਨੇ ਸਾਡੇ ਭਤੀਜ ਜਵਾਈ ਨੂੰ ਘਰੋਂ ਰੋਟੀ ਖਾਂਦਿਆਂ ਨੂੰ ਚੁੱਕ ਕੇ ਥਾਣੇ ਬੰਦ ਕਰ ਦਿੱਤਾ। ਜਦੋਂ ਕੇ 20 ਦਿਨ ਪਹਿਲਾਂ ਹੋਈ ਸਾਡੀ ਸ਼ਿਕਾਇਤ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਅਸੀਂ ਕਿਸੇ ਦੇ ਕੋਈ ਸੱਟ ਪੇਟ ਮਾਰੀ ਬਲਜੀਤ ਸਿੰਘ ਸਾਨੂੰ ਥਾਣੇ ਬੁਲਾ ਕੇ ਹੈਰਾਨ ਪਰੇਸ਼ਾਨ ਕਰ ਰਿਹਾ ਹੈ। ਪੁਲਿਸ ਚੌਂਕੀ ਵਿੱਚ ਹੀ ਮੇਰੇ ਭਤੀਜ ਜਵਾਈ ਨੂੰ ਉਹਨਾਂ ਤੋਂ ਕੋਲ ਖੜ ਕੇ ਕੁਟਵਾ ਦਿੱਤਾ ਅਤੇ ਉਨਾਂ ਉੱਪਰ ਠਾਣੇ ਵਿੱਚ ਕੁੱਟਣ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਦੋਸ਼ੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਨਾਂ ਉੱਪਰ ਅਫੀਮ, ਗੋਲੀਆਂ ਅਤੇ ਸ਼ਰਾਬ ਦਾ ਪਰਚਾ ਦਰਜ ਕਰਵਾ ਦਿੱਤਾ ਜਾਵੇਗਾ। ਉਨਾਂ ਪੁਲਿਸ ਪ੍ਰਸ਼ਾਸਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਐਸਸੀ ਕਮਿਸ਼ਨ ਤੋਂ ਇਨਸਾਫ ਦੀ ਮੰਗ ਕੀਤੀ।    

       ਕੀ ਕਹਿਣਾ ਹੈ ਪੁਲਿਸ ਅਫਸਰ ਬਲਜੀਤ ਸਿੰਘ ਦਾ:- ਇਸ ਸਬੰਧੀ ਚੌਂਕੀ ਤਪਾ ਵਿੱਚ ਤਾਇਨਾਤ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਤਾਂ ਉਹਨਾਂ ਕਿਹਾ ਕਿ ਉਨਾਂ ਨੇ ਦੋਹਾਂ ਧਿਰਾਂ ਨੂੰ ਥਾਣੇ ਬੁਲਾ ਕੇ ਆਪਸ ਵਿੱਚ ਸਮਝੌਤਾ ਕਰਵਾ ਦਿੱਤਾ ਸੀ ਪਰ ਇੱਕ ਜਿੰਮੇਵਾਰ ਅਧਿਕਾਰੀ ਹੋਣ ਦੇ ਨਾਤੇ ਉਹ ਇਸ ਗੱਲ ਦਾ ਉੱਤਰ ਨਹੀਂ ਦੇ ਸਕੇ ਕੀ ਇੱਕ ਔਰਤ ਦਾ ਰਸਤਾ ਰੋਕ ਕੇ ਉਸ ਦੀ ਬਾਂਹ ਫੜਨਾ, ਔਰਤ ਦੀ ਇਜਾਜ਼ਤ ਤੋਂ ਬਿਨਾਂ ਉਸ ਦੀਆਂ ਫੋਟੋਆਂ ਖਿੱਚਣਾ ਤੇ ਉਚਿੱਤ ਕਾਰਵਾਈ ਕਰਨ ਦੀ ਬਜਾਏ ਸਮਝੌਤਾ ਕਰਵਾਉਣ ਨੂੰ ਹੀ ਪਹਿਲ ਕਿਉਂ ਦਿੱਤੀ??

ITR Add

About The Author

Leave a Reply

Your email address will not be published. Required fields are marked *