ਨਸ਼ੇੜੀ ਨੌਜਵਾਨ ਨੇ ਮੰਦ ਬੁੱਧੀ ਨਬਾਲਗ ਬੱਚੇ ਨਾਲ ਕੀਤੀ ਬਦਫੈਲੀ

0
PrimeKhabar Punjab Saneep

ਪੀੜਤ ਦੀ ਮਾਤਾ ਸੰਦੀਪ ਕੌਰ

ਹੰਡਿਆਇਆ-12 ਜੂਨ-ਕਸਬਾ ਹੰਡਿਆਇਆ ਦੇ ਬਾਬਾ ਜੀਵਨ ਸਿੰਘ ਨਗਰ, ਵਾਰਡ ਨੰਬਰ 2 ਵਿੱਚ ਇੱਕ ਨਸ਼ੇੜੀ ਨੌਜਵਾਨ ਦੁਆਰਾ ਮੰਦ ਬੁੱਧੀ ਨਬਾਲਗ ਬੱਚੇ ਨਾਲ ਬਦਫੈਲੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਿਤ ਬੱਚੇ ਦੀ ਮਾਤਾ ਸੰਦੀਪ ਕੌਰ ਉਰਫ ਜੋਤੀ ਪਤਨੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਦੋ ਛੋਟੇ ਬੱਚੇ ਹਨ, ਜਿਨਾਂ ਦੀ ਉਮਰ ਤਕਰੀਬਨ ਛੇ ਸਾਲ ਤੇ ਅੱਠ ਸਾਲ ਦੀ ਹੈ। ਉਹਨਾਂ ਦੱਸਿਆ ਕਿ ਐਤਵਾਰ ਵਾਲੇ ਦਿਨ ਉਹ ਆਪਣੇ ਕੰਮ ਤੇ ਗਏ ਹੋਏ ਸਨ ਬਾਅਦ ਦੁਪਹਿਰ ਉਹਨਾਂ ਨੂੰ ਗਵਾਂਢ ਵਿੱਚੋਂ ਫੋਨ ਆਇਆ ਕਿ ਤੁਹਾਡੇ ਵੱਡੇ ਬੇਟੇ ਦੀ ਤਬੀਅਤ ਕੁਝ ਖਰਾਬ ਲੱਗ ਰਹੀ ਹੈ, ਜਲਦੀ ਘਰ ਆ ਜਾਓ। ਜਦੋਂ ਘਰ ਆ ਕੇ ਮੈਂ ਆਪਣੇ ਬੇਟੇ ਤੋਂ ਹਾਲਚਾਲ ਪੁੱਛਿਆ ਤਾਂ ਉਸ ਨੇ ਮੈਨੂੰ ਰੋਂਦੇ ਹੋਏ ਆਪਣੇ ਨਾਲ ਹੋਈ ਬਦਫੈਲੀ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਸਾਡੇ ਹੀ ਗਵਾਂਢ ਚ ਰਹਿਣ ਵਾਲੇ ਗੁਰਸੇਵਕ ਸਿੰਘ ਪੁੱਤਰ ਗੁਰਦੀਪ ਸਿੰਘ ਸਾਡੇ ਘਰ ਆਇਆ ਅਤੇ ਉਸ ਨਾਲ ਬਦਫੈਲੀ ਕੀਤੀ।ਇਸ ਘਟਨਾ ਤੋਂ ਬਾਅਦ ਮੈਂ ਆਪਣੇ ਬੱਚੇ ਨੂੰ ਲੈ ਕੇ ਪੁਲਿਸ ਚੌਂਕੀ ਹੰਡਿਆਇਆ ਗਈ ਜਿੱਥੇ ਉਹਨਾਂ ਮੈਨੂੰ ਬੱਚੇ ਨੂੰ ਸਰਕਾਰੀ ਹਸਪਤਾਲ ਵਿਖੇ  ਦਾਖਲ ਕਰਾਉਣ ਦੀ ਸਲਾਹ ਦਿੱਤੀ। ਮੈਂ ਉਸੇ ਸਮੇਂ ਸਾਡੇ ਵਾਰਡ ਨੰਬਰ ਦੋ ਦੀ ਐਮਸੀ ਰੂਪੀ ਕੌਰ ਅਤੇ ਆਪਣੇ ਮਹੱਲੇ ਦੇ ਕੁਝ ਮੁਹਤਬਰ ਬੰਦਿਆਂ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਆਪਣੇ ਬੱਚੇ ਨੂੰ ਦਾਖਲ ਕਰਵਾਇਆ। ਜਿੱਥੇ ਉਹਨਾਂ ਨੇ ਇਸ ਦਾ ਡਾਕਟਰੀ ਮੁਆਇਨਾ ਕੀਤਾ ਅਤੇ ਰਿਪੋਰਟ ਕੁਝ ਦਿਨਾਂ ਬਾਅਦ ਦੇਣ ਵਾਸਤੇ ਕਿਹਾ।ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਦੇ ਬੇਟੇ ਨੂੰ ਇਨਸਾਫ ਦਵਾਇਆ ਜਾਵੇ। ਜਦੋਂ ਇਸ ਬਾਰੇ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਕਰਮਜੀਤ ਸਿੰਘ ਨਾਲ ਗੱਲਬਾਤ ਕਰੀ ਤਾਂ ਉਹਨਾਂ ਦੱਸਿਆ ਕਿ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

About The Author

Leave a Reply

Your email address will not be published. Required fields are marked *