“ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ” ਦੌਰਾਨ ਕੇਵੀਕੇ ਬਰਨਾਲਾ ਨੇ ਕੀਤਾ 140 ਗ੍ਰਾਮ ਪੰਚਾਇਤਾਂ ਦਾ ਦੌਰਾ

ਹੰਡਿਆਇਆ-12 ਜੂਨ- ਅੱਜ 12/6/2025 ਨੂੰ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦਾ ਸਮਾਪਤੀ ਦਿਵਸ ਸੀ, ਜਿਸਦਾ ਉਦਘਾਟਨ ਹੋਬਲ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਉੜੀਸਾ ਵਿਖੇ ਅਤੇ 29 ਮਈ 2025 ਨੂੰ ਫਤਿਹਗੜ੍ਹ ਸਾਹਿਬ (ਪੰਜਾਬ) ਵਿਖੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ। ਇਹ ਪੂਰੇ ਦੇਸ਼ ਵਿੱਚ ਰਾਸ਼ਟਰੀ ਪੱਧਰ ‘ਤੇ ਅਭਿਆਨ ਸੀ। ਬਰਨਾਲਾ ਜ਼ਿਲ੍ਹੇ ਵਿੱਚ ਇਸ ਅਭਿਆਨ ਦੀ ਅਗਵਾਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼, ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਨੇ ਡਾ. ਪੀ. ਐਸ. ਤੰਵਰ, ਐਸੋਸੀਏਟ ਡਾਇਰੈਕਟਰ ਦੀ ਅਗਵਾਈ ਵਿੱਚ ਕੀਤੀ। ਇਸ ਅਭਿਆਨ ਨੂੰ ਸਫਲ ਬਣਾਉਣ ਲਈ ਕੇ.ਵੀ.ਕੇ. ਬਰਨਾਲਾ ਦੀਆਂ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਨੇ ਜ਼ਿਲ੍ਹਾ ਬਰਨਾਲਾ ਦੀਆਂ ਲਗਭਗ 140 ਗ੍ਰਾਮ ਪੰਚਾਇਤਾਂ ਦਾ ਦੌਰਾ ਕੀਤਾ ਅਤੇ ਅਭਿਆਨ ਦੌਰਾਨ ਵੀਹ ਹਜ਼ਾਰ ਤੋਂ ਵੱਧ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਕਵਰ ਕੀਤਾ।

ਇਹ ਅਭਿਆਨ ਬਹੁਤ ਸਫਲ ਰਿਹਾ ਅਤੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ, ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ, ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨਧਨ ਯੋਜਨਾ, ਪੀਐਮਈਜੀਪੀ, ਕੇਸੀਸੀ, ਪਸ਼ੂਧਨ ਲਈ ਕੇਸੀਸੀ, ਰਾਸ਼ਟਰੀ ਪਸ਼ੂਧਨ ਮਿਸ਼ਨ ਆਦਿ ਵਰਗੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਨ ਵਿੱਚ ਮਦਦ ਕੀਤੀ। ਮਿੱਟੀ ਪਰਖ, ਮਿੱਟੀ ਸਿਹਤ ਕਾਰਡ ਅਨੁਸਾਰ ਖਾਦ ਦੀ ਵਰਤੋਂ, ਸਾਉਣੀ ਦੀਆਂ ਫਸਲਾਂ ਦੀ ਕਾਸ਼ਤ, ਹੋਰ ਉੱਦਮ ਡੇਅਰੀ ਫਾਰਮਿੰਗ, ਪੋਲਟਰੀ, ਬੱਕਰੀ ਪਾਲਣ, ਸੂਰ ਪਾਲਣ, ਦੁੱਧ ਅਤੇ ਦੁੱਧ ਉਤਪਾਦਾਂ ਅਤੇ ਖੇਤੀਬਾੜੀ ਉਤਪਾਦਾਂ ਦਾ ਮੁੱਲ ਵਾਧਾ, ਮੱਛੀ ਪਾਲਣ, ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਖੇਤੀਬਾੜੀ, ਪਸ਼ੂ ਪਾਲਣ, ਇਫਕੋ, ਲੀਡ ਬੈਂਕ ਬਰਨਾਲਾ ਵਰਗੇ ਸਬੰਧਤ ਲਾਈਨ ਵਿਭਾਗਾਂ ਨੇ ਆਪਣਾ ਪੂਰਾ ਸਮਰਥਨ ਅਤੇ ਯੋਗਦਾਨ ਪਾਇਆ।

ਕਿਸਾਨਾਂ ਵਿੱਚ ਵੱਖ-ਵੱਖ ਕਿਸਮ ਦਾ ਸਾਹਿਤ ਵੰਡਿਆ ਗਿਆ। ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸਬੰਧਤ ਕਿਸਾਨਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕੀਤਾ ਗਿਆ ਅਤੇ ਕਿਸਾਨਾਂ ਤੋਂ ਫੀਡਬੈਕ ਇਕੱਤਰ ਕੀਤਾ ਗਿਆ। ਕਿਸਾਨ ਇਸ ਅਭਿਆਨ ਤੋਂ ਸੰਤੁਸ਼ਟ ਸਨ। ਇਸ ਅਭਿਆਨ ਦੌਰਾਨ ਪੂਰੀ ਕੇਵੀਕੇ ਟੀਮ ਨੇ ਸ਼ਲਾਘਾਯੋਗ ਕੰਮ ਕੀਤਾ, ਡਾ. ਸੁਰੇਂਦਰ ਸਿੰਘ, ਡਾ. ਹਰਜੋਤ ਸਿੰਘ, ਡਾ. ਅੰਜੁਲੀ ਸ਼ਰਮਾ, ਡਾ. ਪ੍ਰਤੀਕ ਜਿੰਦਲ, ਡਾ. ਰਾਜਿੰਦਰ ਕੌਰ, ਡਾ. ਸੰਜੇ ਕੁਮਾਰ, ਸ਼੍ਰੀ ਪ੍ਰਦੀਪ ਕੁਮਾਰ।
