ਸ੍ਰੀ ਬ੍ਰਾਹਮਣ ਸਭਾ ਹੰਡਿਆਇਆ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

0
PrimeKhabarPunjab Braham Sabha HND

ਹੰਡਿਆਇਆ-11 ਜੂਨ- ਸ੍ਰੀ ਬ੍ਰਾਹਮਣ ਸਭਾ ਹੰਡਿਆਇਆ ਵੱਲੋਂ ਮੇਨ ਬਾਜ਼ਾਰ ਹੰਡਿਆਇਆ ਵਿੱਚ ਧਰਮਸ਼ਾਲਾ ਸ੍ਰੀ ਬ੍ਰਾਹਮਣ ਸਭਾ ਹੰਡਿਆਇਆ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਬ੍ਰਾਹਮਣ ਸਭਾ ਹੰਡਿਆਇਆ ਦੇ ਪ੍ਰਧਾਨ ਮਨਸਾ ਰਾਮ ਜੀ ਨੇ ਕਿਹਾ ਕਿ ਤਾਪਮਾਨ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਇਸ ਸਮੇਂ ਬਹੁਤ ਜਿਆਦਾ ਗਰਮੀ ਪੈ ਰਹੀ ਹੈ। ਇਸ ਲਈ ਆਉਣ ਜਾਣ ਵਾਲੇ ਰਾਹਗੀਰਾਂ ਲਈ ਸ੍ਰੀ ਬ੍ਰਾਹਮਣ ਸਭਾ ਹੰਡਿਆਇਆ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ, ਜਿਸ ਨਾਲ ਰਾਹ ਚੱਲਦੇ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਵੇ। ਇਸ ਮੌਕੇ ਉਹਨਾਂ ਨਾਲ ਅਸ਼ੋਕ ਕੁਮਾਰ ਸ਼ਾਸਤਰੀ, ਜਸਪਾਲ ਸ਼ਰਮਾ, ਬਲਦੇਵ ਕ੍ਰਿਸ਼ਨ, ਸਤਪਾਲ, ਗੁਰਸੇਵਕ ਰਾਮ, ਸਾਹਿਲ ਕੁਮਾਰ, ਅਸ਼ਵਨੀ ਕੁਮਾਰ ਸ਼ਰਮਾ, ਸ਼ੀਸ਼ਪਾਲ ਸ਼ਰਮਾ ਅਤੇ ਅਮਰਜੀਤ ਗੌੜ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *