ਨੌਜਵਾਨ ਨੇ ਟਰੇਨ ਅੱਗੇ ਆ ਕੇ ਕੀਤੀ ਆਤਮਹੱਤਿਆ

0
Train Sucide

ਬਰਨਾਲਾ-07 ਜੂਨ – ਸ਼ਹਿਰ ਬਰਨਾਲਾ ਵਿੱਚ ਇੱਕ ਨੌਜਵਾਨ ਦੁਆਰਾ ਟਰੇਨ ਹੇਠਾਂ ਆ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੌਂਕੀ ਸੀਆਰਪੀ ਬਰਨਾਲਾ ਦੇ ਇੰਚਾਰਜ ਏਐਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ੁਕਰਵਾਰ ਦੁਪਹਿਰ 3.30 ਵਜੇ  ਧੂਰੀ ਤੋਂ ਬਠਿੰਡਾ ਜਾ ਹੇਠ ਟ੍ਰੇਨ ਅੱਗੇ ਆ ਕੇ ਕਿਸੇ ਵਿਅਕਤੀ ਦੁਆਰਾ ਆਤਮ ਹੱਤਿਆ ਕਰ ਲਈ ਗਈ। ਇਹ ਘਟਨਾ ਕਚਹਿਰੀ ਚੌਂਕ ਤੋਂ ਬਾਜਾਖਾਨਾ ਰੋਡ ਵੱਲ ਜਾਂਦੇ ਪੁਲ ਦੇ ਹੇਠਾਂ ਲਾਈਨਾਂ ਤੇ ਵਾਪਰੀ ਹੈ। ਵਿਅਕਤੀ ਦੀ ਪਹਿਚਾਨ ਅਜੇ ਤੱਕ ਨਹੀਂ ਕੀਤੀ ਜਾ ਸਕੀ। ਇਸ ਲਈ ਉਸ ਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੇ ਮੋਰਚਰੀ ਵਿੱਚ ਰਖਵਾ ਦਿਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਉਸ ਵਿਅਕਤੀ ਦੀ ਉਮਰ 32-34 ਸਾਲ, ਕਲੀਨ ਸ਼ੇਵ ਮੋਨਾ, ਉਸਨੇ ਨੀਲੀ ਜੀਨਸ, ਅਸਮਾਨੀ ਰੰਗ ਦੀ ਬੂਟਿਆਂ ਵਾਲੀ ਸ਼ਰਟ, ਪੈਰਾਂ ਵਿੱਚ ਚਿੱਟੀਆਂ ਜਰਾਬਾਂ, ਬਲੈਕ ਸਪੋਰਟਸ ਸ਼ੋ, ਸੱਜੇ ਹੱਥ ਉੱਪਰ ਛੋਟੇ ਬੱਚੇ ਦੇ ਪੈਰਾਂ ਦੇ ਟੈਟੂ ਬਣੇ ਹੋਏ ਹਨ, ਜਿਸ ਵਿੱਚ 28-07-2024 ਮਿਤੀ ਅੰਕਿਤ ਹੈ ਅਤੇ ਨਾਲ ਹੀ “ਹਰਜੀਤ” ਲਿਖਿਆ ਹੋਇਆ ਹੈ। ਜੇ ਕਿਸੇ ਨੂੰ ਵੀ ਇਸ ਜਾਣਕਾਰੀ ਤੋਂ ਵਿਅਕਤੀ ਬਾਰੇ ਪਤਾ ਚੱਲਦਾ ਹੈ ਤਾਂ ਉਹ ਚੌਂਕੀ ਸੀਆਰਪੀ ਬਰਨਾਲਾ ਵਿਖੇ ਸੁਖਪਾਲ ਸਿੰਘ ਨੂੰ ਸੰਪਰਕ ਕਰ ਸਕਦਾ ਹੈ।ਉਹਨਾਂ ਅੱਗੇ ਦੱਸਿਆ ਕਿ ਜੇਕਰ 72 ਘੰਟੇ ਵਿੱਚ ਇਸ ਲਾਸ਼ ਦੀ ਪਹਿਚਾਨ ਨਹੀਂ ਹੁੰਦੀ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

About The Author

Leave a Reply

Your email address will not be published. Required fields are marked *