ਸੜਕ ਸੁਰਕਸ਼ਾ ਫੋਰਸ ਦੀ ਸਤਰਕਤਾ ਨੇ ਸਿਧਰੇ ਬੱਚੇ ਨੂੰ ਮਿਲਵਾਇਆ ਪਰਿਵਾਰ ਨਾਲ

0
PrimeKhabarPunjab SSF HNd

ਹੰਡਿਆਇਆ -06 ਜੂਨ –  ਸੜਕ ਸੁਰਕਸ਼ਾ ਫੋਰਸ ਹੰਡਿਆਇਆ ਦੀ ਸਤਰਕਤਾ ਨੇ ਕੁਝ ਹੀ ਘੰਟਿਆਂ ਵਿੱਚ ਇੱਕ ਸਿਧਰੇ ਬੱਚੇ ਨੂੰ ਉਸਦੇ ਪਰਿਵਾਰ ਨਾਲ ਮਿਲਵਾ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰਕਸ਼ਾ ਫੋਰਸ ਦੇ ਏਐਸਆਈ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇੱਕ ਬੱਚਾ ਅੜੀਸਰ ਗੁਰਦੁਆਰੇ ਤੋਂ ਹੰਡਿਆਇਆ ਕੈਂਚੀਆਂ ਤੇ ਆਟੋ ਰਾਹੀਂ ਪਹੁੰਚ ਗਿਆ। ਜਦੋਂ ਆਟੋ ਵਾਲੇ ਨੇ ਉਸ ਤੋਂ ਕਿਰਾਏ ਦੇ ਪੈਸੇ ਮੰਗੇ ਪ੍ਰੰਤੂ ਉਹ ਬੱਚਾ ਕੁਝ ਵੀ ਦੱਸਣ-ਬੋਲਣ ਵਿੱਚ ਅਸਮਰਥ ਸੀ। ਇਸ ਲਈ ਉਹ ਆਟੋ ਡਰਾਈਵਰ ਬੱਚੇ ਨੂੰ ਸੜਕ ਸੁਰੱਖਸ਼ਾ ਫੋਰਸ ਹੰਡਿਆਇਆ ਦੇ ਸਪੁਰਦ ਕਰ ਗਿਆ। ਜਿਨ੍ਹਾਂ ਨੇ ਸਮਾਂ ਨਾ ਗਵਾਉਂਦੇ ਹੋਏ ਤੁਰੰਤ ਹੀ ਬੱਚੇ ਦੀ ਫੋਟੋ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਸ਼ੇਅਰ ਕਰ ਦਿੱਤਾ।

ਜਦੋਂ ਇਹ ਫੋਟੋ ਹੰਡਿਆਇਆ ਦੇ ਸਮਾਜ ਸੇਵੀ ਸੁਰਜੀਤ ਸਿੰਘ ਕੋਲ ਪਹੁੰਚੀ ਤਾਂ ਉਹਨਾਂ ਤੁਰੰਤ ਪਹਿਚਾਣ ਕਰਕੇ ਸੜਕ ਸੁਰੱਖਿਆ ਫੋਰਸ ਹੰਡਿਆਇਆ ਨਾਲ ਸੰਪਰਕ ਕੀਤਾ।ਸਮਾਜ ਸੇਵੀ ਸੁਰਜੀਤ ਸਿੰਘ ਆਪਣੇ ਨਾਲ ਬੱਚੇ ਦੀ ਮਾਤਾ ਬਿੰਦਰ ਕੌਰ ਨੂੰ ਲੈ ਕੇ ਹੰਡਿਆਇਆ ਕੈਂਚੀਆਂ ਪਹੁੰਚੇ। ਜਿੱਥੇ ਉਸਦੀ ਮਾਤਾ ਬਿੰਦਰ ਕੌਰ ਨੇ ਦੱਸਿਆ ਕਿ ਉਹ ਹੰਡਿਆਇਆ ਦੇ ਹੀ ਵਸਨੀਕ ਹਨ। ਉਸ ਦੇ ਬੇਟੇ ਦਾ ਨਾਂ ਨਵਜੋਤ ਸਿੰਘ ਹੈ ਅਤੇ ਉਹ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਖਿਲਾਉਣਿਆਂ ਦੀ ਦੁਕਾਨ ਲਗਾਉਂਦੀ ਹੈ। ਉਹਨਾਂ ਦੱਸਿਆ ਕਿ ਨਵਜੋਤ ਦਿਮਾਗੀ ਤੌਰ ਤੇ ਸਿਧਰਾ ਹੈ, ਜਿਸ ਕਾਰਨ ਇਹ ਬਿਨਾਂ ਦੱਸੇ ਹੰਡਿਆਇਆ ਕੈਂਚੀਆਂ ਵੱਲ ਆਉਂਦੇ ਕਿਸੇ ਆਟੋ ਦੇ ਪਿੱਛੇ ਬੈਠ ਗਿਆ ਅਤੇ ਇੱਥੇ ਪਹੁੰਚ ਗਿਆ। ਬਿੰਦਰ ਕੌਰ ਨੇ ਸੜਕ ਸੁਰੱਖਿਆ ਫੋਰਸ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।

ਏਐਸਆਈ ਗੁਰਬਖਸ਼ੀਸ਼ ਸਿੰਘ ਨੇ ਨਵਜੋਤ ਦੀ ਮਾਤਾ ਨੂੰ ਸਲਾਹ ਦਿੱਤੀ ਕਿ ਉਹ ਇਸ ਦੀ ਬਾਂਹ ਉੱਪਰ ਆਪਣੇ ਘਰ ਦਾ ਮੋਬਾਈਲ ਨੰਬਰ ਗੁਦਵਾ ਦੇਣ ਕਿਉਂਕਿ ਇਹ ਬੱਚਾ ਕੁਝ ਵੀ ਬੋਲਣ ਤੇ ਲਿਖਣ ਵਿੱਚ ਅਸਮਰਥ ਹੈ। ਜੇਕਰ ਭਵਿੱਖ ਵਿੱਚ ਕਦੇ ਵੀ ਇਹ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦਾ ਹੈ ਤਾਂ ਇਹ ਆਪਣੇ ਬਾਰੇ ਵਿੱਚ ਕੁਝ ਵੀ ਦੱਸਣ ਤੋਂ ਪੂਰੀ ਤਰ੍ਹਾਂ ਅਸਮਰਥ ਹੈ ਪ੍ਰੰਤੂ ਇਸਦੀ ਬਾਂਹ ਤੇ ਲਿਖੇ ਮੋਬਾਇਲ ਰਾਹੀਂ ਕੋਈ ਵੀ ਪਰਿਵਾਰ ਨੂੰ ਸੰਪਰਕ ਕਰਕੇ ਇਸ ਬਾਰੇ ਸੂਚਨਾ ਦੇ ਸਕਦਾ ਹੈ। ਇਸ ਮੌਕੇ ਏਐਸਆਈ ਗੁਰਬਖਸ਼ੀਸ਼ ਸਿੰਘ ਦੇ ਨਾਲ ਕਾਂਸਟੇਬਲ ਹਰਪ੍ਰੀਤ ਸਿੰਘ, ਕਾਂਸਟੇਬਲ ਗੁਰਤੇਜ ਸਿੰਘ ਅਤੇ ਕਾਨਸਟੇਬਲ ਰਮਨਦੀਪ ਕੌਰ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *