ਕੁੱਟਮਾਰ ਕਰ, ਖੋਹ ਕੇ ਲੈ ਗਏ ਪੈਸੇ, ਮੋਬਾਇਲ ਅਤੇ ਬੈਟਰੀ

0
PrimeKhabarPunjab Harmail

ਹੰਡਿਆਇਆ-26 ਮਈ-ਬਰਨਾਲਾ-ਮਾਨਸਾ ਰੋਡ ਤੇ ਮਾਰੂਤੀ ਸ਼ੋਰੂਮ ਦੇ ਨਜ਼ਦੀਕ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਕੋਲੋਂ ਮੋਬਾਈਲ ਪੈਸੇ ਅਤੇ ਬੈਟਰੀ ਖੋ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਵਿਅਕਤੀ ਹਰਮੇਲ ਸਿੰਘ ਨੇ ਦੱਸਿਆ ਕਿ ਉਹ ਕਬਾੜ ਖਰੀਦ ਵੇਚਣ ਕਰਨ ਦਾ ਕੰਮ ਕਰਦਾ ਹੈ। ਬੀਤੀ ਰਾਤ 10 ਵਜੇ ਦੇ ਕਰੀਬ ਉਹ ਹੰਡਿਆਇਆ ਕੈਂਚੀਆਂ ਤੋਂ ਆਪਣੇ ਘਰ ਧਨੌਲੇ ਖੁਰਦ ਰੇਹੜੀ ਤੇ ਜਾ ਰਿਹਾ ਸੀ। ਰਸਤੇ ਵਿੱਚ ਦੋ ਵਿਅਕਤੀ ਇੱਕ ਮੋਟਰਸਾਈਕਲ ਰਾਹੀਂ ਉਸ ਦਾ ਪਿੱਛਾ ਕਰਨ ਲੱਗ ਪਏ। ਹਰਮੇਲ ਸਿੰਘ ਨੇ ਦੱਸਿਆ ਕਿ ਉਸ ਨੂੰ ਭਿਣਕ ਪੈ ਗਈ ਕਿ ਇਹ ਦੋਨੋਂ ਲੁੱਟ ਖੋਹ ਕਰਨ ਵਾਲੇ ਹਨ ਤਾਂ ਉਹ ਆਪਣੀ ਰੇਹੜੀ ਛੱਡ ਕੇ ਘਰਾਂ ਵੱਲ ਨੂੰ ਭੱਜ ਲਿਆ ਪ੍ਰੰਤੂ ਉਹਨਾਂ ਦੋਹਾਂ ਨੇ ਮੈਨੂੰ ਫੜ ਲਿਆ ਅਤੇ ਮੇਰੀ ਕੁੱਟਮਾਰ ਕਰਨ ਲੱਗੇ। ਮੈਨੂੰ ਗਾਲਾਂ ਕੱਢਦੇ ਹੋਏ ਉਹਨਾਂ ਨੇ ਮੇਰੀ ਜੇਬ ਵਿੱਚੋਂ ਪਰਸ ਤੇ ਮੋਬਾਇਲ ਕੱਢ ਲਿਆ ਅਤੇ ਜਾਂਦੇ ਹੋਏ ਮੇਰੀ ਰੇਹੜੀ ਵਿੱਚ ਪਈ ਇੱਕ ਬੈਂਟਰੀ ਵੀ ਚੁੱਕ ਕੇ ਲੈ ਗਏ। ਉਹਨਾਂ ਦੱਸਿਆ ਕਿ ਉਹਨਾਂ ਦੀ ਜੇਬ ਵਿੱਚ 6000 ਰੁਪਏ, ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਜਰੂਰੀ ਕਾਗਜਾਤ ਵੀ ਸਨ। ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਤਰਸੇਮ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।

About The Author

Leave a Reply

Your email address will not be published. Required fields are marked *