ਮਾਡਰਨ ਹਾਰਵੈਸਟਰ ਸਪੇਅਰਜ਼ ਦੇ ਭਰੀ ਭਰਾਵਾਂ ਵੱਲੋਂ ਸਕੂਲ ਲਈ ਪੱਖੇ ਦਾਨ

ਹੰਡਿਆਇਆ- 26 ਮਈ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਮਾਡਰਨ ਹਾਰਵੈਸਟਰ ਸਪੇਅਰਜ਼ ਦੇ ਭਰੀ ਭਰਾਵਾਂ ਵੱਲੋਂ ਪੱਖੇ ਦਾਨ ਕੀਤੇ ਗਏ । ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਵਿੱਚ ਪੱਖਿਆਂ ਦੀ ਸਖ਼ਤ ਜ਼ਰੂਰਤ ਸੀ । ਬਸਾਵਾ ਸਿੰਘ ਭਰੀ ਐਮ ਸੀ ਦੇ ਯਤਨਾਂ ਸਦਕਾ ਮਾਡਰਨ ਹਾਰਵੈਸਟਰ ਸਪੇਅਰਜ਼ ਦੇ ਦਰਸ਼ਨ ਸਿੰਘ ਭਰੀ ਅਤੇ ਇਕਬਾਲ ਸਿੰਘ ਭਰੀ ਨੇ ਵਿਦਿਆਰਥੀਆਂ ਦੀਆਂ ਵੱਖ ਵੱਖ ਜਮਾਤਾਂ ਲਈ 20 ਪੱਖੇ ਦਾਨ ਕੀਤੇ । ਵਿਦਿਆਰਥੀਆਂ ਦੀ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਸਮੁੱਚੇ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ । ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ ਅਤੇ ਸਮੁੱਚੇ ਸਟਾਫ਼ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਭਰੀ ਭਰਾ ਵਿਦਿਆਰਥੀਆਂ ਦੀ ਭਲਾਈ ਲਈ ਸਕੂਲ ਵਿੱਚ ਸਹਿਯੋਗ ਦਿੰਦੇ ਰਹਿਣਗੇ । ਇਸ ਮੌਕੇ ਬਲਜੀਤ ਸਿੰਘ ਅਕਲੀਆ, ਪ੍ਰਿਤਪਾਲ ਸਿੰਘ, ਰੁਪਿੰਦਰ ਸਿੰਘ, ਕੈਂਪਸ ਮੈਨੇਜਰ ਪਰਮਜੀਤ ਸਿੰਘ ਆਦਿ ਹਾਜ਼ਰ ਸਨ ।