ਹੰਡਿਆਇਆ ਦੇ ਗੁਰਦੁਆਰਾ ਆੜੀਸਰ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਦੇ ਲੰਗਰਾਂ ਲਈ 4 ਟਰੱਕ ਰਸਦ ਦੇ ਰਵਾਨਾ

ਹੰਡਿਆਇਆ -17 ਮਈ -ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀ ਕੋਠੇ ਚੂੰਘਾ-ਹੰਡਿਆਇਆ ਤੋਂ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਲੰਗਰਾਂ ਲਈ 4 ਟਰੱਕ ਰਸਦ ਦੇ ਮੁੱਖ ਸੇਵਾਦਾਰ ਬਾਬਾ ਬਾਬੂ ਸਿੰਘ ਨੇ ਅਰਦਾਸ ਕਰਨ ਉਪਰੰਤ ਰਵਾਨਾ ਕੀਤੇ। ਤਖ਼ਤ ਸ੍ਰੀ ਹਜੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੇ ਲੰਗਰਾਂ ਲਈ 4 ਟਰੱਕ ਜਿਨ੍ਹਾਂ ਵਿਚ 1700 ਗੱਟਾ ਕਣਕ, 10 ਕੁਇੰਟਲ ਸਬਜੀ ਪੇਠਾ, 14 ਗੱਟੇ ਚੌਲ, ਤਵੀਆਂ ਦਾ ਸੈਟ ਅਤੇ ਇਕ ਗੋਲਕ ਭੇਜੇ ਗਏ। ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਚੂੰਘ, ਨੰਬਰਦਾਰ ਭਰਪੂਰ ਸਿੰਘ, ਗੁਰਮੀਤ ਸਿੰਘ ਮੀਤਾ, ਸੁਖਵੀਰ ਸਿੰਘ, ਹਾਕਮ ਸਿੰਘ ਭਰੀ, ਕੁਲਵੰਤ ਸਿੰਘ ਸਿੱਧੂ, ਮਹਿੰਦਰ ਸਿੰਘ, ਸਰਪੰਚ ਹਰਮੇਲ ਸਿੰਘ ਗਿੱਲ, ਫ਼ੌਜਾ ਸਿੰਘ ਚੂੰਘ ਆੜ੍ਹਤੀਆ, ਜਗਜੀਤ ਸਿੰਘ ਪਨੇਸਰ, ਰਵਿੰਦਰ ਸਿੰਘ ਰੰਮੀ ਢਿੱਲੋਂ, ਪਰਮਜੀਤ ਸਿੰਘ ਪੰਮੀ ਢਿੱਲੋਂ, ਗੁਰਮੇਲ ਸਿੰਘ ਦੁੱਲਟ ਆੜ੍ਹਤੀਆ, ਸਰਪੰਚ ਦਰਸ਼ਨ ਸਿੰਘ ਦੁੱਲਟ, ਕਰਨੈਲ ਸਿੰਘ ਗਿੱਲ, ਦਰਸ਼ਨ ਸਿੰਘ ਗਿੱਲ, ਪ੍ਰਧਾਨ ਟਰੱਕ ਯੂਨੀਅਨ ਹਰਦੀਪ ਸਿੰਘ ਸਿੱਧੂ, ਗੁਰਸੇਵਕ ਸਿੰਘ ਸਰਾਂ, ਰਾਜਵਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਗੁਰੂ, ਗ੍ਰੰਥੀ ਗੁਰਨੈਬ ਸਿੰਘ ਪੱਖੋ, ਭੋਲਾ ਸਿੰਘ ਮਨੀਲਾ ਵਾਲੇ, ਉਜਾਗਰ ਸਿੰਘ ਬਰਨਾਲਾ, ਜਸਵੀਰ ਸਿੰਘ ਚੂੰਘ, ਸਵਰਨਜੀਤ ਸਿੰਘ ਸੋਨੀ ਚੂੰਘ, ਗੁਰਮੇਲ ਸਿੰਘ, ਸੁਖਵੀਰ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਦਲਜੀਤ ਸਿੰਘ ਗਿੱਲ, ਲਾਭ ਸਿੰਘ ਖੁੱਡੀ ਆਦਿ ਸਮੇਤ ਸੰਗਤਾਂ ਹਾਜ਼ਰ ਸਨ।