ਨਵਜੋਤ ਕੌਰ ਨੇ ਹੰਡਿਆਇਆ ਅਤੇ ਆਪਣੇ ਸਕੂਲ ਖੁੱਡੀ ਕਲਾਂ ਦਾ ਕੀਤਾ ਨਾਮ ਰੋਸ਼ਨ

ਨਵਜੋਤ ਕੌਰ ਆਪਣੇ ਮਾਤਾ ਪਿਤਾ ਦੇ ਨਾਲ
ਹੰਡਿਆਇਆ-14ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਵੱਲੋਂ ਮਾਰਚ 2025 ਵਿੱਚ ਲਈ ਗਈ 12ਵੀ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਸ ਵਿੱਚ ਹੰਡਿਆਇਆ ਦੀ ਨਵਜੋਤ ਕੌਰ ਪੁੱਤਰੀ ਕੁਲਜੀਤ ਸਿੰਘ ਰੁਪਾਲ(ਕਾਕਾ)ਨੇ 500 ਵਿਚੋ 418 ਨੰਬਰ ਪ੍ਰਾਪਤ ਕਰਕੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੁੱਡੀ ਕਲਾਂ ਦੇ ਕਮਰਸ ਸਟਰੀਮ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ। ਇਸ ਮੌਕੇ ਕੁਲਜੀਤ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਕੁਲਜੀਤ ਸਿੰਘ ਰੁਪਾਲ(ਕਾਕਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਨਵਜੋਤ ਕੌਰ ਤੇ ਬਹੁਤ ਮਾਣ ਹੈ, ਪਰਮਾਤਮਾ ਸਦਾ ਉਸਨੂੰ ਇਸੇ ਤਰ੍ਹਾਂ ਅੱਗੇ ਵਧਣ ਦੀ ਤਾਕਤ ਬਖਸ਼ੇ।ਉਹਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦੇ ਇੰਚਾਰਜ ਮੈਡਮ ਅਵਿਨਾਸ਼ ਕੌਰ ਅਤੇ ਸਮੂਹ ਟੀਚਰਾਂ ਦਾ ਧੰਨਵਾਦ ਕੀਤਾ ਜਿਨਾਂ ਦੀ ਮਿਹਨਤ ਸਦਕਾ ਉਹਨਾਂ ਦੀ ਬੇਟੀ ਪਹਿਲੀ ਪੁਜੀਸ਼ਨ ਤੇ ਪਹੁੰਚ ਸਕੀ।