ਬੀਐਸਐਫ ਜਵਾਨ ਪੂਰਨਮ ਕੁਮਾਰ ਦੀ ਹੋਈ ਵਤਨ ਵਾਪਸੀ

ਅੰਮ੍ਰਿਤਸਰ 14 ਮਈ- ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਪੂਰਨਮ ਕੁਮਾਰ ਸ਼ਾਅ ਗਲਤੀ ਨਾਲ ਪਾਕਿਸਤਾਨੀ ਸਰਹੱਦ ਵਿੱਚ ਦਾਖਲ ਹੋ ਗਏ। ਉਸਨੂੰ ਪਾਕਿਸਤਾਨ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ। ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ, ਪਾਕਿਸਤਾਨ ਰੇਂਜਰਾਂ ਨੇ ਪੂਰਨਮ ਕੁਮਾਰ ਸ਼ਾਅ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਹੈ। ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਅ ਅਟਾਰੀ ਸਰਹੱਦ ਤੋਂ ਭਾਰਤ ਵਾਪਸ ਆ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਬੀਐਸਐਫ ਦੀ 182ਵੀਂ ਬਟਾਲੀਅਨ ਫਿਰੋਜ਼ਪੁਰ ਵਿੱਚ ਤਾਇਨਾਤ ਹੈ। 23 ਅਪ੍ਰੈਲ ਨੂੰ, ਪੂਰਨਮ ਮਮਦੋਟ ਦੀ ਵਾੜ ‘ਤੇ ਗੇਟ ਨੰਬਰ-208/1 ਦੇ ਨੇੜੇ ਸੀ। ਇਸ ਸਮੇਂ ਦੌਰਾਨ ਸਾਹੂ ਦੀ ਸਿਹਤ ਵਿਗੜ ਗਈ। ਉਹ ਦਰੱਖਤ ਹੇਠ ਬੈਠ ਗਿਆ। ਇਸ ਦੌਰਾਨ, ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਫੜ ਲਿਆ ਅਤੇ ਉਸਦੇ ਹਥਿਆਰ ਵੀ ਖੋਹ ਲਏ।