15 ਮਈ ਨੂੰ ਨੈੱਟਬਾਲ ਟੀਮ ਲਈ ਧਨੌਲਾ ਖੁਰਦ ਦੀ ਨੈੱਟਬਾਲ ਗਰਾਊਂਡ ਵਿੱਚ ਹੋਣਗੇ ਫਾਈਨਲ ਟਰਾਇਲ

0
Prime khabar Punjab Netball

ਧਨੌਲਾ ਖੁਰਦ-13 ਮਈ- ਦੂਜੀ ਸਬ-ਜੂਨੀਅਰ ਮਿਕਸ ਪੰਜਾਬ ਸਟੇਟ ਨੈੱਟਬਾਲ ਮੁਕਾਬਲੇ 17ਤੋਂ 18 ਮਈ ਤੱਕ ਸਰਕਾਰੀ ਸਮਾਰਟ ਹਾਈ ਸਕੂਲ ਖੇੜੀ ਸੰਗਰੂਰ ਵਿਖੇ ਕਰਵਾਏ ਜਾ ਰਹੇ ਹਨ। ਪੰਜਾਬ ਨੈੱਟਬਾਲ ਐਸੋਸੀਏਸ਼ਨ ਵੱਲੋ ਚੌਥੀ ਸਬ-ਜੂਨੀਅਰ ਪੰਜਾਬ ਸਟੇਟ ਨੈੱਟਬਾਲ ਚੈਂਪੀਅਨਸਿਪ (ਲੜਕੇ ਤੇ ਲੜਕੀਆਂ),ਪਹਿਲੀ ਸਬ -ਜੂਨੀਅਰ ਮਿਕਸ ਪੰਜਾਬ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਚੈਂਪੀਅਨਸਿਪ ਵਿਚ ਜਿਲਾ ਬਰਨਾਲਾ ਦੀ ਨੈੱਟਬਾਲ ਟੀਮ ਤਿੰਨ ਵਰਗਾਂ ਵਿਚ ਭਾਗ ਲਵੇਗੀ।ਇਸ ਲਈ ਫਾਈਨਲ ਟ੍ਰਾਇਲ 15 ਮਈ ਸਾਮ‌ 4 ਵਜੇ ਜਿਲਾ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਦੇ ਨੈੱਟਬਾਲ ਗਰਾਂਊਂਡ ਵਿਚ ਹੋਣਗੇ।ਇਸ ਵਿਚ ਟ੍ਰਾਇਲ ਦੇਣ ਵਾਲੇ ਖਿਡਾਰੀ ਖਿਡਾਰੀਆਂ ਦਾ ਜਨਮ 31ਮਈ 2009ਤੋਂ ਬਾਅਦ ਹੋਣਾ ਜਰੂਰੀ ਹੈ। ਖਿਡਾਰੀ ਆਪਣੇ ਨਾਲ ਆਧਾਰ ਕਾਰਡ,ਜਨਮ ਤਾਰੀਖ ਦਾ ਸਬੂਤ ਅਤੇ 2025-26 ਲਈ ਨੈੱਟਬਾਲ ਫੈਡਰੇਸ਼ਨ ਆਫ ਇੰਡੀਆ ਦਾ ਰਜਿਸਟ੍ਰੇਸ਼ਨ ਨੰਬਰ ਜਰੂਰ ਨਾਲ ਲੈ ਕੇ ਆਉਣ।ਇਹ ਟ੍ਰਾਇਲ ਜਿਲਾ ਸਲੈਕਸ਼ਨ ਕਮੇਟੀ ਦੀ ਦੇਖ ਰੇਖ ਹੇਠ ਹੋਵੇਗੀ।ਟਰਾਇਲ ਦੇਣ ਵਾਲੇ ਖਿਡਾਰੀ 15 ਮਈ ਸ਼ਾਮ 3 ਵਜੇ ਤੱਕ ਪਿੰਡ ਧਨੌਲਾ ਖੁਰਦ ਦੇ ਨੈੱਟਬਾਲ ਗਰਾਂਊਂਡ ਵਿਚ ਰਿਪੋਰਟ ਕਰਨਗੇ।

About The Author

Leave a Reply

Your email address will not be published. Required fields are marked *