ਬੇਕਾਬੂ ਟਰੱਕ ਨੇ ਢਾਹੀ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਕੰਧ

ਬਰਨਾਲਾ 12 ਮਈ-ਰਾਏਕੋਟ ਰੋਡ ਸੰਘੇੜਾ ਵਿਖੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਕੰਧ ਨੂੰ ਬੇਕਾਬੂ ਹੋਏ ਟਰੱਕ ਨੇ ਗਿਰਾ ਦਿੱਤਾ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਟਰਾਈਡੈਂਟ ਫੈਕਟਰੀ ਵਾਲਾ ਪੁਲ ਉਤਰਦੇ ਸਮੇਂ ਇੱਕ ਟਰਕ ਬੇਕਾਬੂ ਹੋ ਕੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਕੰਧ ਨਾਲ ਜਾ ਟਕਰਾਇਆ। ਸੂਤਰਾਂ ਅਨੁਸਾਰ ਇਹ ਹਾਦਸਾ ਡਰਾਈਵਰ ਦੀ ਅੱਖ ਲੱਗ ਜਾਣ ਕਾਰਨ ਵਾਪਰਿਆ ਸੀ। ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਨੂੰ ਹੀ ਮਾਮੂਲੀ ਸੱਟਾਂ ਵੱਜੀਆਂ ਹਨ। ਗਨੀਮਤ ਰਹੀ ਕਿ ਇਸ ਸਮੇਂ ਸਕੂਲ ਵਿੱਚ ਬੱਚੇ ਜਾਂ ਸਕੂਲ ਦਾ ਸਟਾਫ ਮੌਜੂਦ ਨਹੀਂ ਸੀ। ਇਹ ਟਰੱਕ ਸ੍ਰੀ ਗੰਗਾ ਨਗਰ ਤੋਂ ਚੱਲ ਕੇ ਖੰਨਾ ਸ਼ਹਿਰ ਜਾ ਰਿਹਾ ਸੀ। ਸਕੂਲ ਪ੍ਰਸ਼ਾਸਨ ਦੁਆਰਾ ਮੌਕੇ ਤੇ ਪਹੁੰਚ ਕੇ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ।
