ਮੋਬਾਇਲ ਲੁੱਟ ਖੋਹ ਕਰਨ ਵਾਲੇ ਦੋ ਨੂੰ ਕਾਬੂ ਕਰ ਕੀਤਾ ਪਰਚਾ ਦਰਜ

ਹੰਡਿਆਇਆ -12 ਮਈ- ਹੰਡਿਆਇਆ ਪੁਲਿਸ ਵੱਲੋਂ ਮੋਬਾਇਲ ਲੁੱਟ ਖੋਹ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਖਾਸ ਮੁਖਵਰ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਪ੍ਰਗਟ ਸਿੰਘ ਉਰਫ ਗੋਸ਼ਾ ਪੁੱਤਰ ਸੁਖਪਾਲ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਸ਼ਮਸ਼ੇਰ ਸਿੰਘ ਵਾਸੀਆਂਨ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਤਿੰਨ ਲੁੱਟ ਖੋਹ ਕੀਤੇ ਮੋਬਾਇਲ ਅਤੇ ਹੀਰੋ ਸਪਲੈਂਡਰ ਨੰਬਰੀ ਪੀਬੀ 10 ਜੀਪੀ 1783 ਬਰਾਮਦ ਕਰ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਉਹਨਾਂ ਨਾਲ ਸਹਾਇਕ ਥਾਣੇਦਾਰ ਬੂਟਾ ਸਿੰਘ,ਸਹਾਇਕ ਥਾਣੇਦਾਰ ਗੁਰਮੇਲ ਸਿੰਘ, ਹੌਲਦਾਰ ਜਸਵੰਤ ਸਿੰਘ ਤੇ ਹੌਲਦਾਰ ਬਲਵਿੰਦਰ ਸਿੰਘ ਵੀ ਹਾਜ਼ਰ ਸਨ।