ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕ ਪਰੇਸ਼ਾਨ

0
Prime khabar Piunjab Bika sooch patti

ਹੰਡਿਆਇਆ-12 ਮਈ- ਕਸਬਾ ਹੰਡਿਆਇਆ ਦੇ ਨਜ਼ਦੀਕ ਬੀਕ ਕਾ ਸੂਚ ਪੱਤੀ ਦੇ ਅਧੀਨ ਪੈਂਦੀ ਸੜਕ ਉੱਪਰ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਰਾਗ ਹੀਰਾਂ ਤੇ ਇਲਾਕਾ ਨਿਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਬੀਕਾ ਸੋਚ ਪੱਤੀ ਦੇ ਸਰਪੰਚ ਜਗਸੀਰ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਪਿਛਲੇ ਕਾਫੀ ਸਮੇਂ ਤੋਂ ਹੈ ਇਸ ਸਬੰਧੀ ਅਸੀਂ ਇਸ ਸਬੰਧਤ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਕਈ ਵਾਰ ਗੁਹਾਰ ਲਗਾ ਚੁੱਕੇ ਹਾਂ। ਪਰ ਇਹ ਸਮੱਸਿਆ ਉਸੇ ਤਰ੍ਹਾਂ ਬਰਕਰਾਰ ਹੈ ਸਮੂਹ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਰਪੰਚ ਤੋਂ ਇਲਾਵਾ ਮੈਂਬਰ ਜਗਸੀਰ ਸਿੰਘ ਔਲਖ ,ਬਲਜੀਤ ਕੋਰ ,ਪਰਮਜੀਤ ਕੌਰ ,ਬਲਜੀਤ ਸਿੰਘ ,ਨਛੱਤਰ ਸਿੰਘ, ਹਰਬੰਸ ਸਿੰਘ ,ਗੁਰਜੰਟ ਸਿੰਘ ਜੱਸੀ, ਸੁਖਪਾਲ ਖਾਨ, ਅਜਮੇਰ ਸਿੰਘ, ਜਰਨੈਲ ਸਿੰਘ, ਕਰਤਾਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ, ਇਸ ਪਾਣੀ ਨੂੰ ਪਾਈਪ ਲਾਈਨ ਦੇ ਜਰੀਏ ਕਿਸੇ ਦੂਰ ਛੱਪੜ ਵਿੱਚ ਸੁੱਟਿਆ ਜਾਵੇ ਤੇ ਸਾਡੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਸੁਲਝਾ ਕੇ ਸਾਨੂੰ ਇਸ ਪਰੇਸ਼ਾਨੀ ਤੋਂ ਛੁਟਕਾਰਾ ਦਵਾਇਆ ਜਾਵੇ।

DurgaPhotostate

About The Author

Leave a Reply

Your email address will not be published. Required fields are marked *