ਏਅਰ ਫੋਰਸ ਦੀ ਵਰਦੀ ਵਿੱਚ ਫੜਿਆ ਇੱਕ ਨਕਲੀ ਅਫਸਰ…

ਮੁਹਾਲੀ -12 ਮਈ- ਭਾਰਤ ਪਾਕਿਸਤਾਨ ਦੇ ਦਰਮਿਆਨ ਚੱਲ ਰਹੇ ਤਣਾਅ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਮੁਹਾਲੀ ਦੇ ਸ਼ਹਿਰ ਜੀਰਕਪੁਰ ਵਿੱਚ ਇੱਕ ਨੌਜਵਾਨ ਏਅਰ ਫੋਰਸ ਦੀ ਵਰਦੀ ਪਾ ਕੇ ਲਗਾਤਾਰ ਕਾਫੀ ਸਮੇਂ ਤੋਂ ਘੁੰਮ ਰਿਹਾ ਸੀ। ਆਸ ਪਾਸ ਦੇ ਲੋਕਾਂ ਨੂੰ ਜਦੋਂ ਉਸ ਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਉਸ ਨੂੰ ਕਾਬੂ ਕਰਕੇ ਉਸ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਵਿਅਕਤੀ ਦੇ ਹਾਵ ਭਾਵ ਤੋਂ ਲੱਗ ਰਿਹਾ ਸੀ ਕਿ ਇਹ ਕਿਸੇ ਵੀ ਫੋਰਸ ਦਾ ਬੰਦਾ ਨਹੀਂ ਹੈ ਬਲਕਿ ਏਅਰ ਫੋਰਸ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ। ਜਦੋਂ ਉਸ ਤੋਂ ਉਸ ਦੇ ਘਰ ਦਾ ਪਤਾ ਅਤੇ ਏਅਰ ਫੋਰਸ ਦੀ ਵਰਦੀ ਪਾ ਕੇ ਘੁੰਮਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਇਸ ਦਾ ਕਾਰਨ ਦੱਸਣ ਵਿੱਚ ਅਸਮਰਥ ਰਿਹਾ ਅਤੇ ਆਪਣੇ ਘਰ ਦਾ ਗਲਤ ਪਤਾ ਦੱਸਦਾ ਰਿਹਾ। ਉੱਥੇ ਮੌਜੂਦ ਲੋਕਾਂ ਨੇ ਪੰਜਾਬ ਪੁਲਿਸ ਅਤੇ ਆਰਮੀ ਨੂੰ ਸੂਚਿਤ ਕਰ ਦਿੱਤਾ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਖਪ੍ਰੀਤ ਸਿੰਘ ਨੇ ਆਪਣੇ ਦੋਸਤ ਸੂਰਜ ਨਾਲ ਮਿਲ ਕੇ 5 ਮਈ ਨੂੰ ਇੱਕ ਕੂਰੀਅਰ ਕੰਪਨੀ ਦੇ ਦਫਤਰ ਤੋਂ ਵਰਦੀ ਚੋਰੀ ਕੀਤੀ ਸੀ। ਇਹ ਵਰਦੀ ਚੰਡੀਗੜ੍ਹ ਬਹਿਲਾਣ ਦੇ ਮਸ਼ਹੂਰ ਦਰਜੀ ਦੁਆਰਾ ਸਲਾਈ ਗਈ ਸੀ ਅਤੇ ਗੁਜਰਾਤ ਦੇ ਇੱਕ ਵਰਕਰ ਨੂੰ ਕੂਰੀਅਰ ਕੀਤੀ ਗਈ ਸੀ ਪਰ ਕੂਰੀਅਰ ਤੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਨੇ ਚੋਰੀ ਕਰ ਲਿਆ।
ਜੀਰਕਪੁਰ ਦੇ ਪ੍ਰਭਾਤ ਇਲਾਕੇ ਵਿੱਚ ਹਵਾਈ ਸੈਨਾ ਦੀ ਵਰਦੀ ਪਾ ਕੇ ਘੁੰਮ ਰਹੇ ਸੁਖਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਉਸਦੇ ਸਾਥੀ ਸੂਰਜ ਨੂੰ ਵੀ ਗਿਰਫਤਾਰ ਕਰ ਲਿਆ ਗਿਆ ਹੈ। ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।