ਦਸ ਮਹੀਨੇ ਪਹਿਲਾਂ ਰੱਖੀ ਨੀਹ ਪੱਥਰ ਤੋਂ ਬਾਅਦ ਨਹੀਂ ਲੱਗੀ ਇੱਕ ਵੀ ਇੱਟ….

ਕੁੜੇ ਵਾਲੀ ਮਿੱਟੀ ਸੁੱਟ ਕਲੋਨੀ ਨੂੰ ਬਣਾਇਆ ਨਰਕ
ਹੰਡਿਆਇਆ 12 ਮਈ- ਕਸਬਾ ਹੰਡਿਆਇਆ ਦੇ ਵਾਰਡ ਨੰਬਰ 13 ਵਿੱਚ ਬਣੀ ਹੀਰਾ ਕਲੋਨੀ ਦੀ ਬੀਤੇ ਦਿਨ ਬਰਸਾਤ ਹੋਣ ਕਰਕੇ ਹਾਲਤ ਨਰਕ ਤੋਂ ਵੀ ਬਤਰ ਹੋ ਗਈ ਹੈ। ਇਸ ਮੌਕੇ ਇਲਾਕਾ ਨਿਵਾਸੀ ਉੱਤਮ ਕੁਮਾਰ,ਲਛਮਣ ਸਿੰਘ,ਰੇਸਮ ਸਿੰਘ ,ਸੰਤ ਰਾਮ, ਜਗਦੀਸ਼ ਕੁਮਾਰ, ਵਰਿੰਦਰ ਯਾਦਵ, ਰਾਜ ਕੁਮਾਰ ਆਦਿ ਨੇ ਦੱਸਿਆ ਕਿ ਬੀਤੇ ਦਿਨ ਗਲੀ ਵਿੱਚ ਖੜੇ ਪਾਣੀ ਨੂੰ ਸੁਕਾਉਣ ਲਈ ਬੀੜ ਵਿੱਚੋਂ ਕੂੜੇ ਵਾਲੀ ਗੰਦੀ ਮਿੱਟੀ ਨੂੰ ਗਲੀ ਵਿੱਚ ਸੁੱਟ ਦਿੱਤਾ ਗਿਆ। ਜਿਸ ਨਾਲ ਹੀਰਾ ਕਲੋਨੀ ਵਿੱਚ ਬਦਬੂ ਭਰਿਆ ਮਾਹੌਲ ਬਣਿਆ ਹੋਇਆ ਹੈ। ਮਿੱਟੀ ਸੁੱਟਣ ਵਾਲੇ ਉਨਾਂ ਮੁਲਾਜਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ, ਨਾਲ ਹੀ ਉਹਨਾਂ ਦੱਸਿਆ ਕਿ ਲੋਕ ਸਭਾ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਤੰਬਰ 2024 ਵਿੱਚ ਨੀਹ ਪੱਥਰ ਰੱਖਿਆ ਗਿਆ ਸੀ ਕਿ ਇਸ ਕਲੋਨੀ ਵਿੱਚ ਇੰਟਰਲੋਕ ਲਗਾ ਕੇ ਇਸ ਕਲੋਨੀ ਦੀ ਨੁਹਾਰ ਬਦਲੀ ਜਾਵੇਗੀ। ਪਰ ਦਸ ਮਹੀਨੇ ਬੀਤਣ ਤੋਂ ਬਾਅਦ ਵੀ ਲੋਕ ਸਭਾ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਤੇ ਲੋਕਲ ਨੁਮਾਇੰਦਿਆਂ ਨੇ ਇਸ ਕਲੋਨੀ ਦੀ ਸਾਰ ਨਹੀਂ ਲਈ। ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਰੋਜ਼ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨਾ ਸੜਕਾਂ ਵਿੱਚ ਖੜੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਦਸਾ ਬਣਿਆ ਹੋਇਆ ਹੈ।
ਉਕਤ ਮਾਮਲੇ ਸਬੰਧੀ ਕਾਰਜ ਸਾਧਕ ਅਫਸਰ ਵਿਸਾਲਦੀਪ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਪਾਣੀ ਦੀਆਂ ਪਾਈਪਾਂ ਪਾਉਣ ਕਰਕੇ ਕੰਮ ਵਿੱਚ ਦੇਰੀ ਹੋਈ, ਜਲਦ ਹੀ ਕੰਮ ਨੂੰ ਨਪੇਰੇ ਚਾੜਿਆ ਜਾਵੇਗਾ।
ਸੁੱਟੀ ਗਈ ਗੰਦੀ ਮਿੱਟੀ ਸਬੰਧੀ ਸੀਵਰੇਜ ਵਿਭਾਗ ਦੇ ਐਸਡੀਓ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਹੁਣੀ ਕਰਮਚਾਰੀਆ ਨਾਲ ਗੱਲ ਕਰਕੇ ਉਸ ਸਮੱਸਿਆ ਦਾ ਹੱਲ ਕਰਵਾਵਾਂਗਾ।
