ਸਰੇਸ਼ ਕੁਮਾਰ ਨੇ ਆਪਣੀ ਲਿਖਣੀ ਨਾਲ ਹੰਡਿਆਇਆ ਦਾ ਕੀਤਾ ਨਾਮ ਰੌਸ਼ਨ : ਬਿੱਲਾ ਬਰੋਜ਼

ਹੰਡਿਆਇਆ-11 ਮਈ-ਕਹਿੰਦੇ ਹਨ ਕਿ ਕਲਾ ਪੈਸੇ ਵਾਲੇ ਦੀ ਮੁਥਾਜ਼ ਨਹੀਂ ਹੁੰਦੀ ਜਿਹੜਾ ਇਨਸਾਨ ਅਪਣੇ ਕਾਰਜ਼, ਲਗਨ ਅਤੇ ਮਿਹਨਤ ਨਾਲ ਕਰਦਾ ਹੈ। ਉਸ ਇਨਸਾਨ ਦਾ ਜ਼ਿੰਦਗ਼ੀ ਚ ਸਫਲ ਹੋਣਾ ਸੁਭਾਵਿਕ ਹੂੰਦਾ ਹੈ। ਉਪਰੋਕਤ ਸਤਰਾਂ ਸਾਹਿਤ ਦਾ ਗੜ੍ਹ ਕਿਹਾ ਜਾਣ ਵਾਲਾ ਜ਼ਿਲ੍ਹਾ ਬਰਨਾਲ਼ਾ ਦੇ ਪਿੰਡ ਹੰਡਿਆਇਆ ਦੇ ਜੰਮਪਲ ਸ਼ਾਇਰ ਸੁਰੇਸ਼ ਹੰਡਿਆਲਵੀ ਤੇ ਪੂਰੀਆਂ ਢੁਕਦੀਆਂ ਹਨ। ਉਹ ਸੂਖਮ ਭਾਵਾਂ ਦਾ ਕਵੀ ਹੈ।11 ਮਈ,1977 ਨੂੰ ਪਿਤਾ ਸ਼੍ਰੀ ਸਿੰਦਰ ਪਾਲ ਤੇ ਮਾਤਾ ਰਾਮ ਮੂਰਤੀ ਦੇ ਘਰ ਜਨਮ ਲੈਣ ਵਾਲਾ ਇਹ ਸ਼ਾਇਰ ਹੁਣ ਤੱਕ 22 ਦੇ ਕਰੀਬ ਗੀਤ ਰਿਕਾਰਡ ਕਰਵਾ ਚੁੱਕਾ ਹੈ।ਇਸ ਤੋਂ ਇਲਾਵਾ ਹੰਡਿਆਇਆ ਪਿੰਡ ਤੇ ਇੱਕ ਡਾਕੂਮੈਂਟਰੀ, ਸ਼੍ਰੀ ਗੁਰੂ ਤੇਗ਼ ਬਹਾਦੁਰ ਦੀ ਪਵਿੱਤਰ ਧਰਤੀ ਸ਼੍ਰੀ ਅੜਿਸਰ ਸਾਹਿਬ ਤੇ ਇੱਕ ਡਾਕੂਮੈਂਟਰੀ ਅਤੇ ਇਕ ਫ਼ਿਲਮ “ਮਿੱਟੀ ਦਾ ਮੋਹ” ਵੀ ਲਿਖ ਚੁੱਕਾ ਹੈ।ਉਹਨਾਂ ਨੇ ਇੱਕ ਪੁਸਤਕ ਸੁਪਨਿਆਂ ਦਾ ਮਹਿਲ (ਕਾਵੀ ਸੰਗ੍ਰਹਿ) ਵੀ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ, ਜਿਸ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ।ਇਸ ਬਾਰੇ ਗੱਲਬਾਤ ਕਰਦੇ ਹੋਏ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮੇਰੇ ਇਸ ਸਾਹਿਤਕ ਸਫ਼ਰ ਚ ਉਸ ਦਾ ਸਾਥ ਉਸ ਦੀ ਜੀਵਨ ਸਾਥੀ ਸੁਖਜੀਤ ਰਾਣੀ ਤੇ ਮਿੱਤਰ ਪਰਮਜੀਤ ਪੱਪੂ ,ਕੰਵਲਦੀਪ ਸਿੰਘ, ਬਿੱਲਾ ਬਰੋਜ਼, ਪ੍ਰੀਤ ਸਟੂਡੀਓ ਤੇ ਅਜ਼ੀਜ਼ ਵਿਦਿਆਰਥੀ ਇਕਬਾਲ ਸਿੰਘ,ਬਲਜਿੰਦਰ ਸਿੰਘ ਦੇ ਰਹੇ ਹਨ। ਸੁਰੇਸ਼ ਹੰਡਿਆਲਵੀ ਨੇ ਦੱਸਿਆ ਕਿ ਸਾਹਿਤ ਲਿਖਣ ਦੀ ਚਿਣਗ ਉਸ ਨੂੰ ਅਪਣੇ ਦਾਦਾ ਮਰਹੂਮ ਵਾਸਦੇਵ ਸ਼ਰਮਾ ਤੋਂ ਲੱਗੀ। ਉਸ ਦੀਆਂ ਲਿੱਖਤਾਂ ਚ ਸ਼ਿਵ ਕੁਮਾਰ ਬਟਾਲਵੀ ਦੀ ਝਲਕ ਨਜ਼ਰ ਆਉਂਦੀ ਹੈ, ਇਸ ਕਰਕੇ ਸਾਧੂ ਸਿੰਘ ਬੇਦਿਲ ਨੇ ਉਨ੍ਹਾਂ ਦਾ ਤਖੱਲਸ “ਹੰਡਿਆਲਵੀ” ਰੱਖ ਦਿੱਤਾ।
ਉਹਨਾਂ ਕਿਹਾ ਕਿ ਉਹ ਮੁੱਖ ਤੌਰ ਤੇ ਪਿੰਡ ਢਪਾਲੀ ਦੀ ਪੰਚਾਇਤ, ਪੰਜਾਬੀ ਰਾਬਤਾ ਮੌੜ ਮੰਡੀ ਸੁਖਬੀਰ ਜੋਗਾ, ਕੁਲਦੀਪ ਮਾਣਕ ਸਭਿਆਚਾਰਕ ਕਲੱਬ ਭਗਤਾ ਭਾਈ ਕੇ, ਕਰਮ ਸਿੰਘ ਮੈਮੋਰੀਅਲ ਲਾਇਬਰੇਰੀ ਹੰਡਿਆਇਆ, ਸ਼ੇਰੇ ਪੰਜਾਬ ਬਾਸਕਟ ਬਾਲ ਕਲੱਬ ਹੰਡਿਆਇਆ ਅਤੇ ਪੰਜਾਬੀ ਲਿਖਾਰੀ ਸਭਾ ਧਨੌਲਾ ਵੱਲੋਂ ਵੱਖ-ਵੱਖ ਮੌਕੇ ਸਨਮਾਨ ਦਿੱਤੇ ਜਾਣ ਦਾ ਸਦਾ ਅਭਾਰੀ ਰਹਾਂਗਾ। ਉਨਾਂ ਨੇ ਗਾਇਕ ਰਾਜਾ ਬਰਾੜ, ਸਰਵਨ ਪੰਡੋਰੀ, ਗੁਰਮਸਤਾਨਾ, ਅਵਾਨ ਸਿੱਧੂ ਤੇ ਹਰਜਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ, ਜਿਨਾਂ ਨੇ ਉਸਦੇ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਲੋਕਾਂ ਤੱਕ ਪਹੁੰਚਾਇਆ।”ਸੁਪਨਿਆਂ ਦਾ ਮਹਿਲ”, “ਬਾਪੂ”, “ਪੁੱਤ ਪ੍ਰਦੇਸ਼”,Blessing of ਮਾ” ਤੇ “ਬਾਬੁਲ” ਗੀਤ ਨੇ ਸੁਰੇਸ਼ ਦੀ ਵੱਖਰੀ ਪਹਿਚਾਣ ਬਣਾਈ। ਉਹਨਾਂ ਦੁਆਰਾ ਲਿਖੇ ਗਏ ਗੀਤ ਯਾਦ ਚੰਦਰੀ ਬੇਵਫਾਈ ਤੇ ਜ਼ਿੰਦਗੀ ਤੇਰੀਆਂ ਰਾਹਵਾਂ ਨੂੰ ਵੀ ਲੋਕਾਂ ਨੇ ਭਰਪੂਰ ਪਿਆਰ ਦਿੱਤਾ। ਸੁਰੇਸ਼ ਹੰਡਿਆਲਵੀ ਪੇਸ਼ੇ ਤੋ ਇਕ ਅਧਿਆਪਕ ਹਨ, ਉਹ ਸੰਤ ਬਾਬਾ ਲੋਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ , ਪੱਖੋ ਕਲਾਂ ਚ ਅੰਗਰੇਜ਼ੀ ਦੇ ਅਧਿਆਪਕ ਵਜੋ ਸੇਵਾ ਨਿਭਾ ਰਹੇ ਹਨ। ਸੁਰੇਸ਼ ਅੱਜ ਕਲ ਅਪਣੇ ਪਿੰਡ ਹੰਡਿਆਇਆ ਵਿਚ ਅਪਣੀ ਪਤਨੀ ਸੁਖਜੀਤ ਤੇ ਆਪਣੀਆਂ ਬੇਟੀਆਂ ਤਮੱਨਾ ,ਚਾਹਤ ਤੇ ਰਾਵੀ ਨਾਲ ਰਹਿ ਰਹੇ ਹਨ।ੳਹ ਜ਼ਿੰਦਗੀ ਵਿਚ ਆਪਣੇ ਸ਼ੁਭਚਿੰਤਕਾ ਤੇ ਵਿਦਿਆਰਥੀਆਂ ਨੂੰ ਹੀ ਅਪਣੀ ਸੰਪਤੀ ਮੰਨਦੇ ਹਨ।
ਸੁਰੇਸ਼ ਬਾਰੇ ਗੱਲਬਾਤ ਕਰਦਿਆਂ ਹਰਵਿੰਦਰ ਸਿੰਘ ਤੇ ਜੁਗਨੂ ਬਿੱਲਾ ਬਰੋਜ਼ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਰੇਸ਼ ਕੁਮਾਰ ਨੇ ਆਪਣੀ ਲਿਖਣੀ ਨਾਲ ਹੰਡਿਆਇਆ ਦਾ ਨਾਮ ਰੌਸ਼ਨ ਕੀਤਾ ਹੈ।ਉਹਨਾਂ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਸੁਰੇਸ਼ ਹੰਡਿਆਲਵੀ ਨਾਲ ਕੰਮ ਕਰਦੇ ਆ ਰਹੇ ਹਾਂ। ਅਸੀਂ ਉਹਨਾਂ ਨਾਲ ਗੁਰਦੁਆਰਾ ਅੜੀਸਰ ਦਾ ਇਤਿਹਾਸ, ਹੰਡਿਆਏ ਤੇ ਡਾਕੂਮੈਂਟਰੀ, ਗੀਤ ਬਾਪੂ ਅਤੇ ਮਾਂ ਦੀਆਂ ਬਲੈਸਿੰਗ ਨੂੰ ਵੀ ਮਿਊਜਿਕ ਦਿੱਤਾ ਹੈ। ਉਹ ਇੱਕ ਬਹੁਤ ਹੀ ਸੁਲਝੇ ਹੋਏ ਲੇਖਕ ਹਨ।ਉਹਨਾ ਦੇ ਸ਼ੁਭਚਿੰਤਕ ਇਹੀ ਇੱਛਾ ਕਰਦੇ ਹਨ ਕਿ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਇਹ ਸ਼ਾਇਰ ਹੋਰ ਰਚਨਾਵਾਂ ਸਾਡੀ ਝੋਲ਼ੀ ਪਾਵੇ, ਇਹੀ ਸਾਡੀ ਦਿਲੀ ਇੱਛਾ ਹੈ।