ਵੀਹ ਕਰੋੜ ਦੀ ਗ੍ਰਾਂਟ ਅਧੀਨ ਹੋਏ ਕੰਮਾ ਵਿੱਚ ਵਰਤੇ ਮਟੀਰੀਅਲ ਦੀ ਜਾਂਚ ਪਾਰਦਰਸ਼ੀ ਹੋਵੇ : ਢਿੱਲੋਂ/ਢੀਂਡਸਾ

0
Prime Khabar Punjab Dhanaula

ਇਸ ਸਬੰਧੀ ਵੱਡੇ ਘਪਲੇ ਆ ਸਕਦੇ ਹਨ ਸਾਹਮਣੇ : ਰਜਨੀਸ਼ ਕੁਮਾਰ ਆਲੂ

ਧਨੌਲਾ,30 ਅਪ੍ਰੈਲ (ਹਿਮਾਂਸ਼ੂ ਗੋਇਲ) :ਜਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਧਨੌਲਾ ਦੇ ਵਿਕਾਸ ਕਾਰਜਾਂ ਲਈ ਦਿੱਤੀ ਵੀਹ ਕਰੋੜ ਰੁਪਏ ਦੀ ਗਰਾਂਟ ਅਧੀਨ ਹੋਏ ਵਿਕਾਸ ਕਾਰਜ ਜੇਕਰ ਇਮਾਨਦਾਰੀ ਨਾਲ ਜਾਂਚ ਪਾਰਦਰਸ਼ੀ ਹੋ ਜਾਵੇ ਤਾਂ ਕਥਿਤ ਤੌਰ ਤੇ ਭਰਿਸ਼ਟਾਚਾਰ ਕਰਨ ਵਾਲੇ ਅਫ਼ਸਰਾਂ ਖਿਲਾਫ ਕਾਰਵਾਈ ਹੋ ਸਕਦੀ ਹੈ ਅਤੇ ਲੋਕਾਂ ਦਾ ਪੈਸਾ ਵਿਅਰਥ ਹੋਣੋਂ ਬਚ ਸਕਦਾ , ਇਹਨਾ ਸਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਹਰਿੰਦਰਜੀਤ ਸਿੰਘ ਢੀਂਡਸਾ, ਨੇ ਜਾਂਚ ਟੀਮ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਕੀਤਾ, ਮੀਡੀਆ ਨਾਲ ਗੱਲਬਾਤ ਕਰਦੇ ਨਿਰਮਲ ਢਿੱਲੋਂ ਅਤੇ ਹਰਜਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ, ਇਮਾਨਦਾਰ ਸਰਕਾਰ ਵਿੱਚ ਭਿਰਸ਼ਟਾਚਾਰ ਇਨਾਂ ਫੈਲ ਗਿਆ ਹੈ ਕਿ ਨਗਰ ਕੌਂਸਲ ਧਨੌਲਾ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਛਿੱਕੇ ਟੰਗ ਆਪਣੇ ਕਥਿਤ ਕਮਿਸ਼ਨ ਖਾਤਰ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਧਨੌਲਾ ਅੰਦਰ ਹੋ ਰਹੇ ਵਿਕਾਸ ਕਾਰਜਾਂ ਵਿੱਚ ਘਟੀਆ ਸਮਗਰੀ ਦੀ ਵਰਤੋ ਕਰਕੇ ਜਿੱਥੇ ਸ਼ਹਿਰ ਵਾਸੀਆਂ ਨਾਲ ਧੋਖਾ ਕੀਤਾ ਗਿਆ ਉਥੇ, ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਇਆ, ਇਮਾਨਦਾਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਦਿੱਤੇ ਜਾ ਰਹੇ ਬਿਆਨ ਸਿਰਫ ਅਖ਼ਬਾਰਾਂ ਤੱਕ ਹੀ ਸੀਮਿਤ ਹਨ, ਜਦੋਂਕਿ ਅਸਲ ਸੱਚਾਈ ਇਨਾਂ ਤੋ ਕੋਹਾਂ ਦੂਰ ਹੈ, ਕੌਂਸਲ ਦੇ ਅਧਿਕਾਰੀਆਂ ਨੂੰ ਮੁੱਖਮੰਤਰੀ ਦੇ ਬਿਆਨ ਦਾ ਕੋਈ ਡਰ ਨਹੀਂ, ਨਾਂ ਹੀ ਠੇਕੇਦਾਰਾਂ ਵਲੋਂ ਕੀਤੇ ਗਏ ਕੰਮਾਂ ਵੱਲ ਕੋਈ ਧਿਆਨ ਹੈ। ਮੰਡੀ ਧਨੌਲਾ ਵਿਖੇ ਹੋਏ ਵਿਕਾਸ ਕਾਰਜ਼ਾਂ ਵਿੱਚ ਕਥਿਤ ਤੌਰ ਤੇ ਘਟੀਆ ਮਟਰੀਅਲ ਵਰਤੇ ਜਾਣ ਅਤੇ ਇਸ ਸਬੰਧੀ ਜਿਸ ਦਾ ਖੁਲਾਸਾ ਸ਼ਿਕਾਇਤ ਕਰਤਾ ਚਮਕੌਰ ਸਿੰਘ ਗੱਗੀ ਵਲੋਂ ਲਈ ਆਰ.ਟੀ. ਆਈ. ਰਾਹੀਂ ਹੋਇਆ, ਜਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਧਨੌਲਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਮੌਕੇ ਨਗਰ ਕੌਂਸਲ ਧਨੌਲਾ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਹ ਪੈਸੇ ਤੁਹਾਡੇ ਸ਼ਹਿਰ ਲਈ ਜਾਰੀ ਕੀਤੇ ਗਏ ਹਨ, ਇਸ ਨੂੰ ਕੋਲ ਖੜ ਕੇ ਚੈੱਕ ਕਰਕੇ ਵਧੀਆ ਕਿਸਮ ਦਾ ਮਟੀਰੀਅਲ ਲਾ ਕੇ ਗਲੀਆਂ ਨਾਲੀਆਂ ਸਮੇਤ ਧਨੌਲਾ ਦੇ ਵਿਕਾਸ ਕਾਰਜ ਕਰਵਾਇਆ ਜਾਵੇ, ਤੇ ਜੇਕਰ ਕੋਈ ਠੇਕੇਦਾਰ ਘਟੀਆਂ ਕਿਸਮ ਦੀ ਸਮੱਗਰੀ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਲੈਕ ਲਿਸਟ ਕੀਤਾ ਜਾਵੇਗਾ। ਇਸ ਸਬੰਧੀ ਉਹਨਾਂ ਕਿਹਾ ਕਿ ਜੇਕਰ ਇਹ ਜਾਂਚ ਬਿਨਾ ਕਿਸੇ ਦਬਾਅ ਹੇਠ ਹੋ ਜਾਵੇ ਤਾਂ ਇਸ ਸਬੰਧੀ ਹੋਰ ਵੀ ਖੁਲਾਸੇ ਹੋ ਸਕਦੇ ਹਨ।

ਇਸ ਸੰਬੰਧੀ ਮੌਜੂਦਾ ਕੌਂਸਲਰ ਅਤੇ ਸਾਬਕਾ ਮੀਤ ਪ੍ਰਧਾਨ ਰਜਨੀਸ਼ ਕੁਮਾਰ ਆਲੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕੀਤੀ ਜਾਵੇ ਮੰਡੀ ਧਨੌਲਾ ਦੀ ਬਿਹਤਰੀ ਲਈ ਵਰਤੀ ਗਈ ਕਰੋੜਾਂ ਦੀ ਗਰਾਂਟ ਵਿੱਚ ਵੱਡੀ ਪੱਧਰ ਤੇ ਘਪਲੇ ਸਾਹਮਣੇ ਆ ਸਕਦੇ ਹਨ ਕਿਉਕਿ ਇਸ ਗਰਾਂਟ ਨਾਲ ਕੀਤੇ ਵਿਕਾਸ ਦੇ ਅਧਿਕਤਰ ਕੰਮਾਂ ਵਿੱਚ ਬੇਹੱਦ ਘਟੀਆਂ ਪੱਧਰ ਦਾ ਮਟਿਰੀਅਲ ਵਰਤਿਆਂ ਗਿਆ ਹੈ ਜੋ ਕਿ ਪੰਜਾਬ ਦੀ ਆਮ ਜਨਤਾ ਦੇ ਪੈਸੇ ਦੀ ਸਿੱਧੀ ਲੁੱਟ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਘਪਲੇ ਕਰਨ ਵਾਲੇ ਠੇਕੇਦਾਰਾਂ ਅਤੇ ਹੋਰ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।
ਹੁਣ ਇਹ ਸਮਾਂ ਹੀ ਦੱਸੇਗਾ ਕਿ ਇਮਾਨਦਾਰ ਸਰਕਾਰ ਵਿੱਚ ਇਸ ਤਰ੍ਹਾਂ ਦੇ ਕਥਿਤ ਘਪਲਿਆਂ ਸਬੰਧੀ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

About The Author

Leave a Reply

Your email address will not be published. Required fields are marked *