ਕਾਰ ਦੀ ਫੇਟ ਨਾਲ ਮੋਟਰਸਾਈਕਲ ਸਵਾਰ ਜਖਮੀ

ਹੰਡਿਆਇਆ-30 ਅਪ੍ਰੈਲ-ਕਾਰ ਦੁਆਰਾ ਫੇਟ ਮਾਰ ਦਿੱਤੇ ਜਾਣ ਨਾਲ ਇੱਕ ਮੋਟਰਸਾਈਕਲ ਸਵਾਰ ਦੇ ਜ਼ਖਮੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹੰਡਿਆਇਆ-ਬਰਨਾਲਾ ਰੋਡ ਡੀ ਮਾਰਟ ਦੇ ਨਜ਼ਦੀਕ ਹੰਡਿਆਇਆ ਤੋਂ ਬਰਨਾਲਾ ਜਾ ਰਹੇ ਮੋਟਰਸਾਈਕਲ ਨੂੰ ਬਰਨਾਲਾ ਵੱਲ ਜਾ ਰਹੀ ਇੱਕ ਗੱਡੀ ਦੁਆਰਾ ਫੇਟ ਮਾਰ ਦਿੱਤੀ ਗਈ। ਜਿਸ ਨਾਲ ਮੋਟਰਸਾਈਕਲ ਸੜਕ ਤੋਂ ਕੱਚੇ ਪਾਸੇ ਝਾੜੀਆਂ ਵੱਲ ਗਿਰ ਗਿਆ। ਜਿਸ ਕਾਰਨ ਉਸ ਦੇ ਸਿਰ ਵਿੱਚ ਸੱਟਾਂ ਲੱਗੀਆਂ।ਆਸ ਪਾਸ ਲੰਘ ਰਹੇ ਲੋਕਾਂ ਨੇ ਝਾੜੀਆਂ ਵਿੱਚੋਂ ਮੋਟਰਸਾਈਕਲ ਸਮੇਤ ਜਖਮੀ ਵਿਅਕਤੀ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਪ੍ਰਾਈਵੇਟ BMC ਹਸਪਤਾਲ ਲੈ ਗਏ।ਜਖਮੀ ਵਿਅਕਤੀ ਦੀ ਪਹਿਚਾਨ ਅੰਮ੍ਰਿਤ ਸਿੰਘ ਦੇ ਤੌਰ ਤੇ ਹੋਈ ਹੈ