ਡੰਮੀ ਐਡਮਿਸ਼ਨਾਂ ਨੂੰ ਲੈ ਕੇ ਸਰਕਾਰ ਸਖਤ, ਅਧਿਕਾਰੀ ਸੁਸਤ ਤੇ ਸਕੂਲ ਮਸਤ

0
dummyNew

ਹੰਡਿਆਇਆ -29 ਅਪ੍ਰੈਲ- ਅੱਜ ਕੱਲ ਦੇ ਟਾਈਮ ਵਿੱਚ ਡੰਮੀ ਐਡਮਿਸ਼ਨਾਂ ਦਾ ਰੁਝਾਨ ਸਕੂਲਾਂ ਅਤੇ ਸਟੂਡੈਂਟ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਮੈਡੀਕਲ ਤੇ ਨੋਨ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਬੱਚੇ ਸਕੂਲਾਂ ਨਾਲੋਂ ਜਿਆਦਾ ਕੋਚਿੰਗ ਇੰਸਟੀਟਿਊਟ ਵਿੱਚ ਪੜਨਾ ਜਿਆਦਾ ਪਸੰਦ ਕਰਦੇ ਹਨ। ਇਸ ਲਈ ਸਕੂਲਾਂ ਵਿੱਚ ਡਮੀ ਐਡਮਿਸ਼ਨ ਲੈ ਕੇ ਬਾਹਰ ਕੋਚਿੰਗ ਇੰਸਟੀਚਿਊਟ ਵਿੱਚ ਪੜਾਈਆਂ ਕਰਦੇ ਹਨ।ਅਜਿਹੀ ਪੜ੍ਹਾਈ ਕਰਨ ਵਾਲੇ ਬੱਚਿਆਂ ਵਿੱਚ ਅਕਸਰ ਸਮਾਜਿਕ ਅਤੇ ਵਿਵਹਾਰਿਕ ਵਿਕਾਸ ਦੀ ਘਾਟ ਹੁੰਦੀ ਹੈ ਜੋ ਕੇਵਲ ਸਕੂਲਿੰਗ ਹੀ ਪ੍ਰਦਾਨ ਕਰ ਸਕਦੀ ਹੈ। ਸਕੂਲਾਂ ਨੂੰ ਵੀ ਰੈਗੂਲਰ ਐਡਮਿਸ਼ਨ ਨਾਲੋਂ ਡਮੀ ਐਡਮਿਸ਼ਨ ਦੇਣ ਵਿੱਚ ਜਿਆਦਾ ਫਾਇਦਾ ਹੁੰਦਾ ਹੈ।

ਅੱਜ ਦੇ ਬੱਚੇ ਦੇਸ਼ ਦਾ ਭਵਿੱਖ ਹਨ, ਜੇਕਰ ਬੱਚਿਆਂ ਵਿੱਚ ਸਮਾਜਿਕ ਤੇ ਵਿਵਹਾਰਿਕ ਗਿਆਨ ਦੀ ਕਮੀ ਹੋਵੇਗੀ ਤਾਂ ਸਮਾਜ ਵਿੱਚ ਇਸਦਾ ਬੁਰਾ ਪ੍ਰਭਾਵ ਪਵੇਗਾ। ਇਸੇ ਕਾਰਨ ਸਰਕਾਰਾਂ ਦੁਆਰਾ ਡੰਮੀ ਐਡਮਿਸ਼ਨਾਂ ਨੂੰ ਬੰਦ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਪਰੰਤੂ ਜ਼ਿਲਾ ਸਿੱਖਿਆ ਅਧਿਕਾਰੀਆਂ ਦੁਆਰਾ ਇਸ ਨੂੰ ਕੇਵਲ ਸਕੂਲਾਂ ਤੱਕ, ਨੋਟੀਫਿਕੇਸ਼ਨ ਜਾਰੀ ਕਰਨ ਤੱਕ ਹੀ ਸੀਮਤ ਰੱਖਿਆ ਗਿਆ ਹੈ। ਡੰਮੀ ਐਡਮਿਸ਼ਨਾ ਨਾ ਦੇਣ ਦੇ ਸੰਬੰਧ ਵਿੱਚ ਕਿਸੇ ਵੀ ਸਰਕਾਰੀ ਜਾ ਪ੍ਰਾਈਵੇਟ ਸਕੂਲ ਦੀ ਨਿੱਜੀ ਤੌਰ ਤੇ ਜਾਂਚ ਨਹੀਂ ਕੀਤੀ ਜਾ ਰਹੀ।

ਬਰਨਾਲਾ ਦੇ ਇੱਕ ਸਕੂਲ ਵੱਲੋਂ ਲਗਾਤਾਰ ਡਮੀ ਐਡਮਿਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਜਿਲਾ ਸਿੱਖਿਆ ਅਫਸਰ ਇੰਦੂ ਸਮਿਕ ਨਾਲ ਗੱਲਬਾਤ ਕਰੀ ਤਾਂ ਉਹਨਾਂ ਕਿਹਾ ਕਿ ਉਹ ਜਲਦ ਹੀ ਉਸ ਸਕੂਲ ਦੀ ਇਨਵੈਸਟੀਗੇਸ਼ਨ ਕਰਨਗੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਉਸ ਸਕੂਲ ਉਪਰ ਕਿਹੋ ਜਿਹੀ ਕਾਰਵਾਈ ਕੀਤੀ ਜਾਵੇਗੀ ਪਰੰਤੂ ਇਹ ਗੱਲ ਸਾਫ ਹੈ ਕਿ ਸਰਕਾਰ ਚਾਹੁੰਦੇ ਹੋਏ ਵੀ ਡੰਮੀ ਐਡਮਿਸ਼ਨਾਂ ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਕਰਨ ਵਿੱਚ ਅਸਮਰਥ ਜਾਪ ਰਹੀ ਹੈ।

About The Author

Leave a Reply

Your email address will not be published. Required fields are marked *