ਹੰਡਿਆਇਆ ਵਿਖੇ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ

ਹੰਡਿਆਇਆ -29 ਅਪ੍ਰੈਲ- ਸ੍ਰੀ ਬ੍ਰਾਹਮਣ ਸਭਾ ਹੰਡਿਆਇਆ ਵੱਲੋਂ ਬੜੇ ਹੀ ਧੂਮ ਧਾਮ ਨਾਲ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਬ੍ਰਾਹਮਣ ਸਭਾ ਹੰਡਿਆਇਆ ਦੇ ਪ੍ਰਧਾਨ ਮਨਸਾ ਰਾਮ ਜੀ ਨੇ ਦੱਸਿਆ ਕਿ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਜਨਮ ਉਤਸਵ ਨੂੰ ਮੁੱਖ ਰੱਖਦੇ ਹੋਏ ਸ਼ਾਂਤੀ ਹਾਲ ਹੰਡਿਆਇਆ ਵਿਖੇ ਸ੍ਰੀ ਰਮਾਇਣ ਜੀ ਦਾ ਅਖੰਡ ਪਾਠ ਰਖਵਾਇਆ ਗਿਆ। ਪੰਡਿਤ ਸੁੰਦਰ ਮਨੀ, ਪੰਡਿਤ ਸਰੋਜ ਪਾਂਡੇ ਅਤੇ ਦੁਰਗੇਸ਼ ਕੁਮਾਰ ਨੇ ਸ੍ਰੀ ਰਮਾਇਣ ਜੀ ਦਾ ਪਾਠ ਕਰਿਆ ਅਤੇ ਅਸ਼ੋਕ ਕੁਮਾਰ ਸ਼ਾਸਤਰੀ ਜੀ ਨੇ ਭਗਵਾਨ ਸ੍ਰੀ ਪਰਸੂਰਾਮ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ। ਇਸ ਮੌਕੇ ਨਗਰ ਪੰਚਾਇਤ ਹੰਢਿਆਇਆ ਦੇ ਐਮਸੀ ਵਸਾਵਾ ਸਿੰਘ ਜਗਸੀਰ ਨੋਨੀ ਅਤੇ ਨਿਰੰਜਨ ਸਿੰਘ ਨੇ ਵੀ ਆਪਣੀ ਹਾਜ਼ਰੀ ਲਗਵਾਈ। ਪਾਠ ਦੇ ਭੋਗ ਤੋਂ ਬਾਅਦ ਸੰਗਤਾਂ ਨੂੰ ਆਲੂ ਪੂਰੀ ਦਾ ਲੰਗਰ ਵਰਤਾਇਆ ਗਿਆ। ਸਮੂਹ ਬ੍ਰਾਹਮਣ ਸਭਾ ਦੁਆਰਾ ਸਾਰੇ ਹੀ ਸਨਾਤਨ ਧਰਮ ਪ੍ਰੇਮੀਆਂ ਨੂੰ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਮਨਸਾ ਰਾਮ ਜੀ ਦੇ ਨਾਲ ਅਮਰਜੀਤ ਗੌੜ, ਜਸਪਾਲ ਜੋਸ਼ੀ, ਬਲਦੇਵ ਕਿਸ਼ਨ, ਅਸ਼ੋਕ ਸ਼ਾਸਤਰੀ, ਕੇਵਲ ਕ੍ਰਿਸ਼ਨ, ਸ਼ਿਸ਼ਪਾਲ ਸ਼ਰਮਾ, ਗੁਰਸੇਵਕ ਸ਼ਰਮਾ, ਹਰਦੇਵ ਸਿੰਘ ਕਾਲਾ, ਰਣਧੀਰ ਕੌਸ਼ਲ, ਅਸ਼ਵਨੀ ਕੁਮਾਰ ਆਸ਼ੂ, ਮਦਨ ਗੋਪਾਲ, ਜੋਗਿੰਦਰ ਪਾਲ ਸ਼ਰਮਾ, ਚਰਨਜੀਤ ਸ਼ਰਮਾ, ਜੀਵਨ ਸ਼ਰਮਾ, ਪ੍ਰਿਤਪਾਲ ਸ਼ਰਮਾ, ਪਰਵੀਨ ਸ਼ਰਮਾ, ਸੁਜੀਵਨ ਸ਼ਰਮਾ,ਬਚਨਲਾਲ, ਮਨੀਸ਼ ਭਾਰਗਵ, ਜੋਨੀ ਸ਼ਰਮਾ, ਗਗਨਦੀਪ ਸ਼ਰਮਾ, ਲਖਵੀਰ ਸ਼ਰਮਾ, ਬੱਬੀ ਸ਼ਰਮਾ ਤੇ ਚਰਨਜੀਤ ਸ਼ਰਮਾ ਵੀ ਹਾਜ਼ਰ ਸਨ।
