ਪਰਵੀਨ ਸਿਨਹਾ ਹੋਣਗੇ ਨਵੇਂ ਵਿਜੀਲੈਂਸ ਚੀਫ….

0
Prime khabar Parveen sihna

ਚੰਡੀਗੜ੍ਹ 25 ਅਪ੍ਰੈਲ -ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਸੁਰਿੰਦਰਪਾਲ ਪਰਮਾਰ ਨੂੰ ਸਸਪੈਂਡ ਕੀਤੇ ਜਾਣ ਤੋਂ ਬਾਅਦ ਪ੍ਰਵੀਨ ਕੁਮਾਰ ਸਿਨਹਾ ਨੂੰ ਵਿਜਲੈਂਸ ਚੀਫ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਹੈ। ਇੱਥੇ ਦੱਸਣ ਯੋਗ ਹੈ ਕਿ ਪਰਵੀਨ ਸਿਨਹਾ ਏਡੀਜੀਪੀ ਐਨਆਰਆਈ ਪਦ ਉੱਪਰ ਸੇਵਾਵਾਂ ਦੇ ਰਹੇ ਹਨ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਵਿਜੀਲੈਂਸ ਦੁਆਰਾ ਡਰਾਈਵਿੰਗ ਲਾਇਸੰਸ ਵਿਭਾਗ ਵਿੱਚ ਹੋਏ ਘੁਟਾਲੇ ਵਿੱਚ ਸ਼ਾਮਿਲ ਵੱਡੇ ਅਧਿਕਾਰੀਆਂ ਦੀ ਸੂਚੀ ਤਿਆਰ ਕੀਤੀ ਗਈ ਸੀ। ਜਿਸ ਵਿੱਚ ਜਿਲੇ ਵਿੱਚ ਤੈਨਾਤ ਪੀਸੀਐਸ ਅਧਿਕਾਰੀਆਂ ਦੇ ਨਾਮ ਵੀ ਸ਼ਾਮਿਲ ਸਨ ਅਤੇ ਇਹ ਸੂਚੀ ਲੀਕ ਹੋ ਜਾਣ ਕਾਰਨ ਕਾਰਵਾਈ ਰੁਕ ਗਈ। ਜਿਸ ਨੂੰ ਪੰਜਾਬ ਸਰਕਾਰ ਨੇ ਬਹੁਤ ਗੰਭੀਰਤਾ ਨਾਲ ਲਿਆ ਅਤੇ ਇਸੇ ਕਾਰਨ ਸਰਕਾਰ ਦੁਆਰਾ ਵਿਜੀਲੈਂਸ ਚੀਫ ਸਮੇਤ ਇਹ ਆਈਜੀ ਅਤੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ।

About The Author

Leave a Reply

Your email address will not be published. Required fields are marked *