ਨਾਬਾਲਗ ਲੜਕੀਆਂ ਨੂੰ ਅਗਵਾਹ ਕਰਨ ਵਾਲਾ ਗ੍ਰਿਫਤਾਰ, ਤਿੰਨ ਨਬਾਲਗ ਲੜਕੀਆਂ ਨੂੰ ਛੁਡਵਾਇਆ ਚੁੰਗਲ ਵਿੱਚੋਂ

0
PrimeKhabarPunjab Kidnaper

ਜਲੰਧਰ-23ਅਪ੍ਰੈਲ- ਜਲੰਧਰ ਪੁਲਿਸ ਦੁਆਰਾ ਇੱਕ ਵਾਰ ਫਿਰ ਤੋਂ ਲੋਕਾਂ ਦੀ ਸੁਰਕਸ਼ਾ ਪ੍ਰਤੀ ਵਚਨ ਵੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਤਿੰਨ ਨਾਬਾਲਗ ਲੜਕੀਆਂ ਨੂੰ ਕਪੂਰਥਲਾ ਤੋਂ ਬਰਾਮਦ ਕਰਕੇ ਆਰੋਪੀ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਪੀ (ਨੌਰਥ) ਆਤਿਸ਼ ਭਾਟੀਆ ਨੇ ਦੱਸਿਆ ਕਿ ਇੱਕ ਸ਼ਿਕਾਇਤ 20 ਫਰਵਰੀ 2025 ਥਾਣਾ ਡਿਵੀਜ਼ਨ-8 ਜਲੰਧਰ ਐਫਆਈਆਰ ਨੰਬਰ 41 ਧਾਰਾ 127(6) ਬੀਐਨਐਸ ਵਿੱਚ ਦਰਜ ਕੀਤੀ ਗਈ ਕਿ ਇੱਕ ਨੌ ਸਾਲ ਦੀ ਲੜਕੀ ਦਾ ਇੱਕ ਵਿਅਕਤੀ ਵੱਲੋਂ ਅਪਹਰਣ ਕਰ ਲਿਆ ਗਿਆ ਹੈ। ਜਿਸ ਤੇ ਕਾਰਵਾਈ ਕਰਦੇ ਹੋਏ 21 ਅਪ੍ਰੈਲ 2025 ਨੂੰ ਪੁਲਿਸ ਟੀਮ ਨੇ ਆਰੋਪੀ ਰਾਜੇਸ਼ ਪਾਂਡੇ ਪੁੱਤਰ ਤ੍ਰਿਵੇਣੀ (ਨਿਵਾਸੀ ਪਾਰਾ ਥਾਣਾ ਖਹਿਰੀ ਘਾਟ ਜਿਲਾ ਬਹਰੀਕ ਉੱਤਰ ਪ੍ਰਦੇਸ਼) ਨੂੰ ਕਪੂਰਥਲੇ ਤੋਂ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਪੁਲਿਸ ਟੀਮ ਨੇ ਅਗਵਾਹ ਹੋਈ ਨੌ ਸਾਲਾ ਲੜਕੀ ਦੇ ਨਾਲ ਦੋ ਹੋਰ ਨਾਬਾਲਗ ਲੜਕਿਆਂ ਨੂੰ ਵੀ ਸੁਕਸ਼ਲ ਬਰਾਮਦ ਕਰ ਲਿਆ ਹੈ। ਅਤਿਸ਼ ਭਾਟੀਆ ਨੇ ਦੱਸਿਆ ਕਿ ਮੈਡੀਕਲ ਜਾਂਚ ਦੇ ਬਾਅਦ ਐਫਆਈਆਰ ਵਿੱਚ ਪਾਸਕੋ ਅਧਿਨਿਯਮ ਦੀ ਧਾਰਾ 5 ਤੇ 6 ਦੇ ਤਹਿਤ ਹੋਰ ਅਪਰਾਧ ਜੋੜੇ ਗਏ ਹਨ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।

DurgaPhotostate

About The Author

Leave a Reply

Your email address will not be published. Required fields are marked *