ਇਰਾਦਾ ਕਤਲ ਕੇਸ ਵਿਚੋਂ ਬਾ-ਇੱਜ਼ਤ ਬਰੀ….
ਬਰਨਾਲਾ- 22 ਅਪ੍ਰੈਲ – ਮਾਨਯੋਗ ਚੀਫ ਜੁਡੀਸ਼ੀਅਲ
ਮੈਜਿਸਟ੍ਰੇਟ ਸ੍ਰੀ ਮਤੀ ਸੁਨਾਲੀ ਸਿੰਘ ਪੀ.ਸੀ.ਐਸ. ਜੱਜ ਸਾਹਿਬ ਬਰਨਾਲਾ ਵੱਲੋਂ
ਐਡਵੋਕੇਟ ਬੀਵੰਸ਼ੂ ਗੋਇਲ ਤੇ ਕੁਲਵੰਤ ਰਾਏ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ
ਹੁੰਦੇ ਹੋਏ ਮਨਦੀਪ ਸਿੰਘ ਉਰਫ ਨਿੱਕਾ ਪੁੱਤਰ ਰੂਪ ਸਿੰਘ ਵਾਸੀ ਰਾਜੋਆਣਾ ਕਲ੍ਹਾਂ,
ਜਿਲ੍ਹਾ ਲੁਧਿਆਣਾ ਨੂੰ ਮੁਕੱਦਮਾ ਨੰ: 125 ਮਿਤੀ 13-04-2018 ਜੇਰ ਦਫਾ 379, 411
ਆਈ.ਪੀ….ਸੀ. ਥਾਣਾ ਸਿਟੀ ਬਰਨਾਲਾ ਦੇ ਕੇਸ ਵਿੱਚੋਂ ਬਾ-ਇੱਜਤ ਬਰੀ ਕਰਨ ਦਾ
ਹੁਕਮ ਸੁਣਾਇਆ। ਇਹ ਕੇਸ ਥਾਣਾ ਸਿਟੀ ਬਰਨਾਲਾ ਵਿੱਚ ਗੁਰਿੰਦਰ ਸਿੰਘ ਪੁੱਤਰ
ਬਲਦੇਵ ਸਿੰਘ ਵਾਸੀ ਹਮੀਦੀ ਵੱਲੋਂ ਦਰਜ ਕਰਵਾਇਆ ਗਿਆ ਸੀ।
ਇਸ ਵਾਰੇ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਉਰਫ ਨਿੱਕਾ ਨੇ
ਦੱਸਿਆ ਕਿ ਮੁਕੱਦਮਾ ਨੰ: 125 ਥਾਣਾ ਸਿਟੀ ਬਰਨਾਲਾ ਨੇ ਵਿੱਚ ਮੈਨੂੰ ਝੂਠੇ ਤੌਰ ਤੇ
ਫਸਾਇਆ ਗਿਆ ਸੀ। ਮੇਰੇ ਖਿਲਾਫ ਮੁਦਈ ਗੁਰਿੰਦਰ ਸਿੰਘ ਨੇ ਝੂਠਾ ਬਿਆਨ
ਲਿਖਾਇਆ ਜਿਸ ਦੇ ਅਧਾਰ ਤੇ ਪੁਲਿਸ ਨੇ ਮੈਨੂੰ ਨਾਕੇ ਦੌਰਾਨ ਗਿਰਫਤਰ ਕੀਤਾ ਜਾਹਰ
ਕਰਕੇ ਉਕਤ ਕੇਸ ਵਿੱਚ ਫਸਾ ਦਿੱਤਾ। ਮਨਦੀਪ ਸਿੰਘ ਉਰਫ ਨਿੱਕਾ ਨੇ ਅੱਗੇ
ਦੱਸਿਆ ਇਸ ਕੇਸ ਵਿੱਚ ਕਰੀਬ 12 ਗਵਾਹਾਂ ਦੀ ਲਿਸਟ ਪੇਸ਼ ਕੀਤੀ। ਇਸ ਕੇਸ
ਵਿੱਚ ਮੇਰੇ ਵਕੀਲ ਐਡਵੋਕੇਟ ਬੀਵੰਸ਼ੂ ਗੋਇਲ ਤੇ ਕੁਲਵੰਤ ਰਾਏ ਗੋਇਲ ਨੇ ਅਦਾਲਤ
ਵਿੱਚ ਮਾਨਯੋਗ ਜੱਜ ਸਾਹਿਬ ਨੂੰ ਦੱਸਿਆ ਕਿ ਮੁਦਈ ਦਾ ਪੁਲਿਸ ਕੋਲ ਦਿੱਤਾ ਬਿਆਨ ਤੇ
ਮਾਨਯੋਗ ਅਦਾਲਤ ਵਿੱਚ ਦਿੱਤਾ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਤੇ ਹੋਰ ਕਿਸੇ ਵੀ
ਗਵਾਹ ਦੀ ਗਵਾਹੀ ਤੋਂ ਮੇਰੇ ਤੇ ਲਾਏ ਦੋਸ਼ ਸਾਬਤ ਹੁੰਦੇ ਹਨ। ਮੇਰੇ ਵਕੀਲ ਸਾਹਿਬ ਨੇ
ਇਹ ਵੀ ਦਲੀਲ ਦਿੱਤੀ ਕਿ ਜਿਸ ਪੁਲਿਸ ਮੁਲਾਜਮ ਨੇ ਮੈਨੂੰ ਇਸ ਕੇਸ ਵਿੱਚ ਨਾਕਾ ਤੋਂ
ਗਿਰਫਦਾਰ ਕੀਤਾ ਜਾਹਰ ਕੀਤਾ ਸੀ ਉਸ ਮਾਨਯੋਗ ਅਦਾਲਤ ਵਿੱਚ ਗਵਾਹੀ ਦੇਣ ਹੀ
ਨਹੀਂ ਅਇਆ। ਇਸ ਤੋਂ ਇਲਾਵਾ ਕੁਝ ਹੋਰ ਗਵਾਹਾਂ ਦੇ ਵੀ ਬਾਰ ਬਾਰ ਗ੍ਰਿਫਤਰੀ ਵਰੰਟ
ਭੇਜੇ ਜਾਣ ਦੇ ਬਾਵਜੂਦ ਵੀ ਇਸ ਕੇਸ ਵਿੱਚ ਗਵਾਹੀ ਨਹੀਂ ਹੋਈ। ਇਸ ਤਰ੍ਹਾਂ ਮੇਰੇ
ਵਕੀਲ ਐਡਵੋਕੇਟ ਬੀਵੰਸ਼ੂ ਗੋਇਲ ਤੇ ਕੁਲਵੰਤ ਰਾਏ ਗੋਇਲ ਨੇ ਕਿਹਾ ਕਿ ਇਸ ਕੇਸ
ਵਿੱਚ ਪੁਲਿਸ ਨੇ ਜੋ ਮੁਦਈ ਦੇ ਬਿਆਨ ਤੇ ਮੇਰੇ ਖਿਲਾਫ ਝੂਠਾ ਕੇਸ ਦਰਜ ਕੀਤਾ ਸੀ
ਉਹ ਵੀ ਅਦਾਲਤ ਵਿੱਚ ਆਪਣਾ ਕੇਸ ਸਾਬਿਤ ਨਹੀਂ ਕਰ ਸਕਿਆ। ਇਸ ਤਰ੍ਹਾਂ ਇਸ ਕੇਸ
ਦੇ ਗਵਾਹਾਂ ਦੇ ਬਿਆਨ ਪੁਲਿਸ ਪਾਸ ਦਿੱਤੇ ਬਿਆਨਾ ਨਾਲ ਨਹੀਂ ਮਿਲਦੇ। ਜਿਸ ਤੇ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਮਤੀ ਸੁਨਾਲੀ ਸਿੰਘ ਪੀ.ਸੀ.ਐਸ. ਜੱਜ ਸਾਹਿਬ ਬਰਨਾਲਾ ਨੇ ਮੇਰੇ ਵਕੀਲ ਸਾਹਿਬਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੈਨੂੰ ਇਸ ਕੇਸ ਵਿੱਚੋਂ ਬਾ-ਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ।