ਮੁਹੱਲਾ ਨਿਵਾਸੀ ਕਹਿੰਦੇ ਇੱਕ ਪਰਿਵਾਰ ਨੇ ਸਾਰੇ ਮਹੱਲੇ ਦੇ ਨੌਜਵਾਨਾਂ ਨੂੰ ਨਸ਼ੇ ਦਾ ਗੁਲਾਮ ਬਣਾ ਦਿੱਤਾ….ਬੰਦਾ ਕਹਿੰਦਾ ਅਸੀਂ ਕਦੇ ਗਿੱਲੇ ਗੋਹੇ ਤੇ ਪੈਰ ਨਹੀਂ ਰੱਖਿਆ……

0
Prime khabar punjab Jiwan nagar

ਹੰਡਿਆਇਆ -22ਅਪ੍ਰੈਲ- ਹੰਡਿਆਇਆ ਪੁਲਿਸ ਦੁਆਰਾ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਬਾਬਾ ਜੀਵਨ ਸਿੰਘ ਨਗਰ, ਹੰਡਿਆਇਆ ਤੋਂ ਪੰਜ ਨਸ਼ਾ ਤਸਕਰਾਂ ਨੂੰ ਗਿਰਫਤਾਰ ਕਰਕੇ ਪਰਚਾ ਦਰਜ ਕੀਤਾ ਗਿਆ ਹੈ, ਜਿਨਾਂ ਕੋਲੋਂ 75 ਨਸ਼ੀਲਿਆਂ ਗੋਲੀਆਂ ਅਤੇ ਚਾਰ ਗਰਾਮ ਚਿੱਟਾ ਬਰਾਮਦ ਕੀਤਾ ਗਿਆ। ਇਹ ਸਾਰੇ ਦੋਸ਼ੀ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਨਾਲ ਸੰਬੰਧਿਤ ਹਨ। ਇਥੋਂ ਦੇ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਉਹਨਾਂ ਦੇ ਮਹੱਲੇ ਵਿੱਚ ਬਹੁਤ ਸਮੇਂ ਤੋਂ ਇੱਕ ਨਸ਼ਾ ਤਸਕਰ ਸਰਗਰਮ ਹੈ। ਜਿਸ ਦਾ ਨਾਮ ਜਗਦੇਵ ਸਿੰਘ ਚੱਕੀ ਵਾਲਾ ਹੈ। ਉਹ ਆਪਣੇ ਬੇਟੇ ਕਰਮਵੀਰ ਸਿੰਘ ਨਾਲ ਰਲ ਕੇ ਆਸ ਪਾਸ ਦੇ ਨੌਜਵਾਨਾਂ ਨੂੰ ਚਿੱਟੇ ਦਾ ਅਤੇ ਨਸ਼ੀਲੀਆਂ ਗੋਲੀਆਂ ਦਾ ਗੁਲਾਮ ਬਣਾ ਰਿਹਾ ਹੈ। ਉਹ ਪਹਿਲਾ ਨੌਜਵਾਨਾਂ ਨੂੰ ਨਸ਼ੇ ਦਾ ਆਦੀ ਬਣਾ ਦਿੰਦਾ ਹੈ, ਜਦੋਂ ਉਹਨਾਂ ਕੋਲ ਨਸ਼ਾ ਖਰੀਦਣ ਲਈ ਪੈਸੇ ਨਹੀਂ ਹੁੰਦੇ ਤਾਂ ਫਿਰ ਉਹਨਾਂ ਨੂੰ ਨਸ਼ਾ ਵੇਚਣ ਲਈ ਮਜਬੂਰ ਕਰ ਦਿੰਦਾ ਹੈ। ਉਹਨਾਂ ਦੱਸਿਆ ਕੀ ਪੁਲਿਸ ਦੁਆਰਾ ਕਾਰਵਾਈ ਕਰਕੇ ਜੋ ਵਿਅਕਤੀ ਨਸ਼ਾ ਤਸਕਰ ਵਜੋਂ ਫੜੇ ਗਏ ਹਨ ਉਹਨਾਂ ਵਿੱਚੋਂ ਮੁੱਖ ਨਸ਼ਾ ਤਸਕਰ ਕਰਮਵੀਰ ਸਿੰਘ ਪੁੱਤਰ ਜਗਦੇਵ ਸਿੰਘ ਹੈ ਅਤੇ ਬਾਕੀ ਦੇ ਬੰਦੇ ਉਹਨਾਂ ਦੁਆਰਾ ਬਣਾਏ ਗਏ ਨਸ਼ੇੜੀ ਅਤੇ ਮਜਬੂਰੀ ਵਿੱਚ ਨਸ਼ਾ ਵੇਚਣ ਵਾਲੇ ਹਨ। ਮੁਹੱਲੇ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਨਸ਼ੇ ਦੇ ਇਸ ਕਦਰ ਆਦੀ ਹੋ ਚੁੱਕੇ ਹਨ ਕਿ ਉਹ ਆਪਣੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਮਾਨ ਵੀ ਚੋਰੀ ਕਰਕੇ ਵੇਚ ਦਿੰਦੇ ਹਨ।

ਉਹਨਾਂ ਕਿਹਾ ਕਿ ਜਗਦੇਵ ਸਿੰਘ ਨੇ ਨਸ਼ੇ ਦਾ ਵਿਉਪਾਰ ਕਰਕੇ ਆਪਣੀਆਂ ਕੋਠੀਆਂ ਬਣਾ ਰੱਖੀਆਂ ਹਨ ਪ੍ਰੰਤੂ ਲੋਕਾਂ ਦੇ ਘਰ ਪਰਿਵਾਰ ਉਜਾੜ ਦਿੱਤੇ ਹਨ। ਇਸ ਲਈ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਗਦੇਵ ਸਿੰਘ ਅਤੇ ਉਸ ਦੇ ਪੁੱਤਰ ਕਰਮਵੀਰ ਸਿੰਘ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਇਸ ਦੇ ਕੋਠੀ ਨੂੰ ਵੀ ਬੁਲਡੋਜ਼ਰ ਨਾਲ ਢਾਹਿਆ ਜਾਵੇ।ਇਸ ਮੌਕੇ ਉੱਥੇ ਜੱਗਾ ਸਿੰਘ, ਤਰਸੇਮ ਸਿੰਘ, ਬਿੰਦਰ ਕੌਰ, ਸੁਖਦੇਵ ਸਿੰਘ, ਪਰਮਜੀਤ ਕੌਰ, ਗੁਰਮੇਲ ਕੌਰ, ਬਲਵੰਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਸੀਤਾ ਦੇਵੀ, ਮਨਜੀਤ ਕੌਰ, ਕਰਮਜੀਤ ਕੌਰ, ਸਰਬਜੀਤ ਕੌਰ ਅਤੇ ਵਾਰਡ ਦੀ ਐਮਸੀ ਰੂਪੀ ਕੌਰ ਤੋਂ ਇਲਾਵਾ ਹੋਰ ਬਹੁਤ ਸਾਰੇ ਮਹਿਲਾ ਨਿਵਾਸੀ ਮੌਜੂਦ ਸਨ।

ਜਦੋਂ ਇਸ ਸਬੰਧੀ ਉਥੋਂ ਦੇ ਵਾਰਡ ਦੇ ਐਮਸੀ  ਰੂਪੀ ਕੌਰ ਨਾਲ ਗੱਲਬਾਤ ਕਰੀ ਤਾਂ ਉਹਨਾਂ ਨੇ ਹੰਡਿਆਇਆ ਪੁਲਿਸ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਚੌਂਕੀ ਇੰਚਾਰਜ ਤਰਸੇਮ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਹਨ। ਉਹਨਾਂ ਅਪੀਲ ਕੀਤੀ ਕਿ ਉਹਨਾਂ ਦੇ ਮਹੱਲੇ ਅਤੇ ਵਾਰਡ ਵਿੱਚੋਂ ਕੋਈ ਵੀ ਨਸ਼ਾ ਤਸਕਰ ਬਚਣਾ ਨਹੀਂ ਚਾਹੀਦਾ ਚਾਹੇ ਉਹ ਕਿੰਨਾ ਵੀ ਉੱਚੀਆਂ ਸ਼ਖਸ਼ੀਅਤਾਂ ਨਾਲ ਸੰਬੰਧਿਤ ਹੋਵੇ।

ਜਦੋਂ ਇਸ ਸਬੰਧੀ ਜਗਦੇਵ ਸਿੰਘ ਚੱਕੀ ਵਾਲੇ ਨਾਲ ਗੱਲਬਾਤ ਕਰੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਚੋਂ ਕਿਸੇ ਵੀ ਵਿਅਕਤੀ ਦਾ ਸੰਬੰਧ ਨਸ਼ਿਆਂ ਦੇ ਵਪਾਰ ਨਾਲ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਬੇਟਾ ਕਰਮਵੀਰ ਸਿੰਘ ਨਸ਼ੀਲੀਆਂ ਗੋਲੀਆਂ ਜਾਂ ਚਿੱਟਾ ਤਾਂ ਦੂਰ ਦੀ ਗੱਲ ਹੈ ਸ਼ਰਾਬ ਤੱਕ ਨੂੰ ਹੱਥ ਨਹੀਂ ਲਗਾਉਂਦਾ। ਉਹਨਾਂ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਸਾਜਿਸ਼ ਤਹਿਤ ਨਸ਼ੇ ਦੇ ਕੇਸ ਵਿੱਚ ਫਸਾਇਆ ਗਿਆ ਹੈ।

ਜਦੋਂ ਇਸ ਸਬੰਧੀ ਐਸਐਚ ਓ ਸ਼ੇਰਵਿੰਦਰ ਸਿੰਘ ਨਾਲ ਗੱਲਬਾਤ ਕਰੀ ਤਾਂ ਉਹਨਾਂ ਦੱਸਿਆ ਕਿ ਕਰਮਵੀਰ ਸਿੰਘ ਉਰਫ ਕਾਲੀ ਪੁੱਤਰ ਜਗਦੇਵ ਸਿੰਘ ਅਤੇ ਜਗਸੀਰ ਸਿੰਘ ਉਰਫ ਜਾਰਡਨ ਪੁੱਤਰ ਗੁਰਜੰਟ ਸਿੰਘ ਮੁੱਖ ਦੋਸ਼ੀ ਹਨ ਅਤੇ ਬਾਕੀ ਦੇ ਵਿਅਕਤੀ ਉਹਨਾਂ ਤੋਂ ਨਸ਼ਾ ਲੈ ਵਰਤਦੇ ਅਤੇ ਅੱਗੇ ਸਪਲਾਈ ਕਰਦੇ ਸਨ। ਇਸ ਲਈ ਕਾਨੂੰਨ ਦੇ ਮੁਤਾਬਕ ਹੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

About The Author

Leave a Reply

Your email address will not be published. Required fields are marked *