ਕੱਲ ਆਏ ਤੂਫ਼ਾਨ ਕਾਰਨ ਧੂਰੀ ਵਿੱਚ ਕਾਂਸਲ ਕੰਪਿਊਟਰ ਧੂਰੀ ਦਾ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ ….

ਧੂਰੀ – 19 ਅਪ੍ਰੈਲ- ਕੱਲ ਬਾਅਦ ਦੁਪਿਹਰ ਅਚਾਨਕ ਹੀ ਮੌਸਮ ਵਿੱਚ ਆਈ ਤਬਦੀਲੀ ਕਾਰਨ ਬਹੁਤ ਹੀ ਜਿਆਦਾ ਜੋਰਦਾਰ ਮੀਂਹ, ਹਨੇਰੀ ਤੇ ਤੂਫ਼ਾਨ ਨੇ ਸੈਮਸੰਗ ਇਲੈਕਟ੍ਰੋਨਿਕਸ ਦੇ ਡਿਸਟੀਬਿਊਟਰ ਕਾਂਸਲ ਕੰਪਿਊਟਰ ਧੂਰੀ ਦਾ ਵੈਅਰਹਾਊਸ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ । ਕਾਂਸਲ ਕੰਪਿਊਟਰ ਧੂਰੀ ਦੇ ਮਾਲਕ ਗੌਰਵ ਕਾਂਸਲ ਨੇ ਦੱਸਿਆ ਕਿ ਇਸ ਤੂਫ਼ਾਨ ਕਾਰਨ ਓਹਨਾਂ ਦਾ 4 ਤੋਂ 5 ਕਰੋੜ ਦਾ ਨੁਕਸਾਨ ਹੋ ਗਿਆ ਹੈ । ਜਿਸ ਵਿੱਚ ਕਈ ਕੰਪਨੀਆਂ ਦਾ ਇਲੈਕਟ੍ਰੋਨਿਕਸ ਦਾ ਸਾਮਾਨ ਬਿਲਕੁੱਲ ਖ਼ਰਾਬ ਹੋ ਗਿਆ ਹੈ । ਇਸ ਤੂਫ਼ਾਨ ਨੇ ਧੂਰੀ ਵਿੱਚ ਬਹੁਤ ਜਿਆਦਾ ਤਬਾਹੀ ਮਚਾਈ ਹੈ । ਜਿਸ ਨਾਲ ਹੋਰ ਬਹੁਤ ਜਿਆਦਾ ਕਰੋੜਾਂ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।
