ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ ਹੋਣ ਵਾਲੀ 20 ਮਈ ਦੀ ਹੜਤਾਲ ਹੋਵੇਗੀ ਇਤਿਹਾਸਕ : ਸੁਭਾਸ਼ਾਸ਼ ਲਾਂਬਾ

ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਤੋ ਇਲਾਵਾ ਕੋਈ ਹੋਰ ਸਕੀਮ ਸਵੀਕਾਰ ਨਹੀਂ: ਆਰ ਐਨ ਪਰਾਸਰ
ਬਰਨਾਲਾ, 18 ਅਪ੍ਰੈਲ.ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਭਾਸ਼ ਲਾਂਬਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ,ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ,ਲੇਬਰ ਕੋਡਸ ਅਤੇ ਨਵੀ ਸਿਖਿਆ ਨੀਤੀ ਨੂੰ ਰੱਦ ਕਰਨ,ਨਿੱਜੀਕਰਨ ਤੇ ਰੋਕ ,ਬਕਾਇਆ ਡੀ.ਏ. ਦੇ ਭੁਗਤਾਨ ਆਦਿ ਮੰਗਾਂ ਨੂੰ ਲੈ ਕੇ ਮੁਲਾਜ਼ਮ ਅਤੇ ਮਜ਼ਦੂਰ 20 ਮਈ ਨੂ ਦੇਸਵਿਆਪੀ ਹੜਤਾਲ ਕਰਨਗੇ।ਉਹਨਾਂ ਐਲਾਨ ਕੀਤਾ ਕਿ 20 ਮਈ ਦੀ ਹੜਤਾਲ ਇਤਿਹਾਸਕ ਹੋਵੇਗੀ ।, ਇਸ ਹੜਤਾਲ ਵਿੱਚ ਪੂਰੇ ਦੇਸ਼ ਤੋਂ ਵੀਹ ਕਰੋੜ ਮਜਦੂਰ ਅਤੇ ਕਰਮਚਾਰੀ ਸ਼ਾਮਲ ਹੋਣਗੇ. ਉਹਨਾਂ ਨੇ ਇਹ ਐਲਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੇ ਬੈਨਰ ਹੇਠ ਸ਼ੁੱਕਰਵਾਰ ਨੂੰ ਤਰਕਸ਼ੀਲ ਭਵਨ ਬਨਾਲਾ ਵਿੱਚ ਹੋਈ ਮੁਲਾਜ਼ਮਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ।ਕਾਨਫਰੰਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਨੇ ਕੀਤੀ। ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ਨੇ ਇਸ ਕੰਨਵੈਨਸ਼ਨ ਦਾ ਸੰਚਾਲਣ ਕੀਤਾ! ਜਿਸ ਵਿੱਚ ਪੰਜਾਬ ਦੇ ਵੱਖ ਵੱਖ-ਵੱਖ ਜ਼ਿਲਿਆਂ ਤੋਂ ਵਿਗਿਆਨਕ ਆਗੂ ਅਤੇ ਮੈਂਬਰਾਂ ਨੇ ਭਾਗ ਲਿਆ ।ਕੰਨਵੈਨਸ਼ਨ ਵਿਚ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਭਾਸ਼ ਲਾਂਬਾ ,ਕੰਨਫਡਰੇਸਨ ਆਫ਼ਿਸ ਸੈਂਟਰਲ ਗੌਰਮਿੰਟ ਇੰਪਲਾਈਜ ਐਂਡ ਵਰਕਰਜ਼ ਦੇ ਮੀਤ ਪ੍ਰਧਾਨ ਆਰ ਐਨ ਪਰਾਸਰ ,ਪੋਸਟਲ ਇੰਪਲਾਈਜ ਫੈਡਰੇਸ਼ਨ ਦੇ ਜਨਰਲ ਸਕੱਤਰ ਨਰੇਸ਼ ਗੁਪਤਾ ,ਕੌਮੀ ਕਾਰਜਕਾਰਨੀ ਮੈਂਬਰ ਭੂਪਿੰਦਰ ਪਾਲ ਕੌਰ ,,ਸੀਟੂ ਦੇ ਸੂਬਾ ਸਕੱਤਰ ਜਤਿੰਦਰ ਪਾਲ ਆਦਿ ਆਗੂ ਇਸ ਕਨਵੈਸ਼ਨ ਨੂੰ ਸੰਬੋਧਨ ਕੀਤਾ।। ਸੰਮੇਲਨ ਵਿੱਚ ਸਹਿਮਤੀ ਨਾਲ ਕੇਂਦਰੀ ਟਰੇਡ ਯੂਨੀਅਨ ਅਤੇ ਕੇਂਦਰ ਅਤੇ ਰਾਜ ਕਰਮਚਾਰੀਆਂ ਦੀ ਫੈਡਰੇਸ਼ਨਾਂ ਵੱਲੋਂ ਪ੍ਰਸਤਾਵ ਵਿੱਚ ਪਾਸ ਕਰ ਕੇ 20 ਮਈ ਦੀ ਦੇਸ਼ ਵਿਆਪੀ ਆਮ ਹੜਤਾਲ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ ਸੀ.

ਆਰ ਐਨ ਪਰਾਸਰ ਨੇ ਕੇਂਦਰੀ ਮੁਲਾਜ਼ਮ ਦੇ ਸਾਬਕਾ ਜਨਰਲ ਸਕੱਤਰ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਓਪੀਐਸ ਐਨਪੀਐਸ ਅਤੇ ਯੂ ਪੀ ਐਸ ਦਾ ਤੁਲਨਾਤਮਕ ਅਧਿਐਨ ਕੀਤਾ. ਉਨ੍ਹਾਂ ਕਿਹਾ ਕਿ ਯੂਪੀਐਸ ਐਨਪੀਐਸ ਨਾਲੋਂ ਵਧੇਰੇ ਖ਼ਤਰਨਾਕ ਹੈ. ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਤੋਂ ਇਲਾਵਾ ਕੋਈ ਵੀ ਪੈਨਸ਼ਨ ਯੋਜਨਾ ਦੇਸ਼ ਦੇ ਕਰਮਚਾਰੀਆਂ ਨੂੰ ਮਨਜ਼ੂਰ ਨਹੀਂ ਹੈ. ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਕਿ ਆਮ ਆਦਮੀ ਦੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਠੇਕੇ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਕੰਮ ਕਰ ਰਹੇ ਹਨ। ਜਿੱਥੇ ਉਨ੍ਹਾਂ ਦੀ ਕਿਰਤ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ. ਉਨ੍ਹਾਂ ਸਾਰੇ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਆਉਟ ਸੋਰਸ ਤੇ ਠੇਕਾ ਕਰਮਚਾਰੀਆਂ ਨੂੰ ਨਿਯਮਤ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ! ਇਸ ਕਨਵੈਸ਼ਨ ਦੀ ਖਾਸ ਗੱਲ ਇਹ ਸੀ ਮਹਿਲਾ ਕਰਮਚਾਰੀਆਂ ਨੇ ਵੀ ਵੱਡੀ ਗਿਣਤੀ ਚ ਸਮੂਲੀਅਤ ਕੀਤੀ! ਇਸ ਕਨਵੈਸ਼ਨ ਚ ਪਹਿਲਾ ਮਤਾ 20 ਮਈ ਦੀ ਹੜਤਾਲ , ਪੁਰਾਣੀ ਪੈਨਸ਼ਨ ਬਹਾਲੀ, ਰਾਸ਼ਟਰੀ ਸੰਪਤੀਆਂ ਦੇ ਨਿਜੀਕਰਣ ਦੇ ਵਿਰੁੱਧ ਸੰਘਰਸ਼, ਠੇਕੇ, ਆਉਟ ਸੋਰਸ ਦਿਹਾੜੀ ਰੁਜਗਾਰ ਬੰਦ ਕਰੋ ਖਾਲੀ ਅਸਾਮੀਆਂ ਨੂੰ ਪੱਕੀ ਭਰਤੀ ਰਾਹੀ ਭਰੋ, ਨਵੀ ਸਿਖਿਆ ਨੀਤੀ ਰੱਦ ਕਰੋ, ਸੰਵਿਧਾਨ ਦੇ ਆਰਟੀਕਲ 310, 311(2) ਏ ਬੀ ਸੀ ਨੂੰ ਰੱਦ ਕਰੋ, ਚਾਰ ਲੇਬਰ ਕੋਡ ਰੱਦ ਕਰੋ, ਲਿੰਗ ਸਮਾਨਤਾ ਅਤੇ ਅਜਾਦੀ ਨੂੰ yakini ਬਣਾਉ, ਪੈਨਸ਼ਨਰਜ ਦਾ ਗੁਣਾਕ 2.59 ਲਾਗੂ ਕਰੋ, ਪੰਜਾਬ ਦੀ ਸਿਖਿਆ ਕਾ੍ਤੀ ਦਾ ਡਰਾਮਾ ਬੰਦ ਕਰੋ ਮੱਤੇ ਪਾਸ ਕੀੇਤੇ ਗਏ ਇਸ ਮੇਕੋ ਨਵਪ੍ਰੀਤ ਬੱਲੀ ,ਚਰਨਜੀਤ ਸਿੱਧੂ, ਬਿਕਰ ਸਿੰਘ ਮਾਖਾ, ਸੁਖਵਿਦੰਰ ਦੋਦਾ, ਸੁਰਿਦੰਰ ਕੰਬੋਜ, ਅਮਨਦੀਪ ਬਾਗਪੁਰੀ, ਪ੍ਰਗਟ ਸਿਂਘ ਜੰਬਰ ,ਹਰਮਿਦੰਰ ਪਾਲ ,ਮੁਨਵਰ ਜਹਾਂ ,ਭੂਪਿੰਦਰ ਸਿੰਘ ,ਜਸਵਿੰਦਰ ਸ਼ਰਮਾਂ ਲਖਵਿੰਦਰ ਸਿੰਘ ਲਾਡੀ,ਪਰਮਲ ਸਿਂਘ ਨੇ ਸੰਬੋਧਨ ਕੀਤਾ।