ਆਪਣੇ ਹੀ ਘਰ ਵਾਲਿਆਂ ਤੋਂ ਪੈਸੇ ਵਸੂਲਣ ਦਾ ਲੱਭਿਆ ਨਵਾਂ ਤਰੀਕਾ , ਪੁਲਿਸ ਨੇ ਕੀਤਾ ਕਾਬੂ….

0
Prime Khabar Punjab Own Kidnappingh

ਲੁਧਿਆਣਾ-17ਅਪ੍ਰੈਲ- ਜ਼ਿਲ੍ਹਾ ਪੁਲਿਸ ਨੇ ਥਾਣਾ ਮੋਤੀ ਨਗਰ ਦੇ ਅਧੀਨ ਪੈਂਦੇ ਇਲਾਕੇ ਦੇ ਵਿੱਚ ਇੱਕ ਅਗਵਾ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।ਸੀਨੀਅਰ ਪੁਲਿਸ ਅਫਸਰ ਰੁਪਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅਗਵਾ ਹੋਣ ਦਾ ਡਰਾਮਾ ਖੁਦ ਹੀ ਮੁਲਜ਼ਮ ਸ਼ਿਵਮ ਨੇ ਰਚਿਆ ਸੀ ਜੋ ਕਿ ਦਿੱਲੀ ਦੇ ਵਿੱਚ ਕਿਸੇ ਬੀਮਾ ਕੰਪਨੀ ਦੇ ਅੰਦਰ ਕੰਮ ਕਰਦਾ ਹੈ ਅਤੇ ਲੋਕਾਂ ਦੇ ਬੀਮੇ ਕਰਦਾ ਹੈ। ਇਸ ਕਰਕੇ ਉਸ ਤੋਂ ਕਈ ਲੋਕਾਂ ਨੇ ਪੈਸੇ ਲੈਣੇ ਸਨ। ਜਿਸ ਕਰਕੇ ਉਸ ਨੇ ਖੁਦ ਦੇ ਅਗਵਾ ਹੋਣ ਦਾ ਡਰਾਮਾ ਰਚਿਆ। ਉਹਨਾਂ ਦੱਸਿਆ ਕਿ ਸਾਨੂੰ ਇਸ ਬਾਰੇ ਇਤਲਾਹ ਉਨ੍ਹਾਂ ਦੀ ਪਤਨੀ ਵੱਲੋਂ ਦਿੱਤੀ ਗਈ ਸੀ ਕਿ ਉਸ ਦੇ ਪਤੀ ਸ਼ਿਵਮ ਘਰੋਂ ਦਿੱਲੀ ਦੇ ਲਈ ਨਿਕਲੇ ਸਨ ਅਤੇ ਬੱਸ ਉੱਤੇ ਵੀ ਬੈਠ ਗਏ ਸਨ ਪਰ ਰਸਤੇ ਵਿੱਚ ਉਹ ਲਾਪਤਾ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਦੇ ਫੋਨ ਤੋਂ ਹੀ ਫਿਰੌਤੀ ਮੰਗਣ ਵਾਲਿਆਂ ਦੇ ਫੋਨ ਆਉਣ ਲੱਗੇ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ। ਪਤਨੀ ਦੀ ਸ਼ਿਕਾਇਤ ਤੋਂ ਬਾਅਦ ਨੰਬਰ ਟਰੇਸ ਕਰਦੇ ਹੋਏ ਥਾਣਾ ਮੋਤੀ ਨਗਰ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਟੀਮ ਹਰਿਆਣਾ ਦੇ ਪਿੱਪਲੀ ਪਹੁੰਚੀ, ਜਿੱਥੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਖੁਦ ਹੀ ਇਹ ਸਾਰਾ ਡਰਾਮਾ ਰਚਿਆ ਸੀ ਤਾਂ ਜੋ ਆਪਣੇ ਭਰਾ ਤੋਂ ਅਤੇ ਆਪਣੇ ਸਹੁਰਿਆਂ ਤੋਂ ਪੈਸੇ ਲੈ ਸਕੇ ਕਿਉਂਕਿ ਉਸ ਨੇ ਲੋਕਾਂ ਦੇ ਪੈਸੇ ਮੋੜਨੇ ਸਨ, ਉਸ ਨੂੰ ਉਮੀਦ ਸੀ ਕਿ ਉਸ ਕੋਲ ਇਕੱਠੇ ਪੈਸੇ ਆ ਜਾਣਗੇ ਅਤੇ ਉਹ ਲੋਕਾਂ ਦੇ ਪੈਸੇ ਮੋੜ ਦੇਵੇਗਾ। ਇਸੇ ਲਾਲਚ ਦੇ ਵਿੱਚ ਉਸ ਨੇ ਇਹ ਸਾਰਾ ਡਰਾਮਾ ਰਚਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਬੜੀ ਹੀ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

About The Author

Leave a Reply

Your email address will not be published. Required fields are marked *