ਹੁਣ ਟ੍ਰੇਨ ਵਿੱਚ ਵੀ ਲੱਗੀ ਏਟੀਐਮ ਮਸ਼ੀਨ

ਮੁੰਬਈ-17ਅਪ੍ਰੈਲ- ਮੁੰਬਈ-ਮਨਮਾੜ ਦੇ ਵਿਚਕਾਰ ਚੱਲਣ ਵਾਲੀ ਪੰਚਵਟੀ ਐਕਸਪ੍ਰੈਸ ਦੇਸ਼ ਦੀ ਅਜਿਹੀ ਪਹਿਲੀ ਟ੍ਰੇਨ ਬਣ ਚੁੱਕੀ ਹੈ, ਜਿਸ ਵਿੱਚ ਏਟੀਐਮ ਮਸ਼ੀਨ ਲਗਾਈ ਗਈ ਹੈ। ਇਸ ਸੁਵਿਧਾ ਦੀ ਸ਼ੁਰੂਆਤ ਭਾਰਤੀ ਰੇਲਵੇ ਦੇ ਇਨੋਵੇਟਿਵ ਐਂਡ ਨੋਨ ਫੇਅਰ ਰੈਵਨਿਊ ਆਈਡੀਆਜ ਸਕੀਮ ਦੇ ਤਹਿਤ ਕੀਤੀ ਗਈ ਹੈ। ਇਹ ਏਟੀਐਮ ਟਰੇਨ ਦੇ ਏਸੀ ਕੋਚ ਵਿੱਚ ਲਗਾਈ ਗਈ ਹੈ ਅਤੇ ਇਸ ਦਾ ਪਾਇਲਟ ਰਨ ਵੀ ਪੂਰਾ ਕਰ ਲਿਆ ਗਿਆ ਹੈ। ਹੁਣ ਯਾਤਰੀ ਟ੍ਰੇਨ ਵਿੱਚ ਸਫਰ ਕਰਦੇ ਹੋਏ ਕੈਸ਼ ਕਢਵਾ ਸਕਦੇ ਹਨ। ਇਹ ਏਟੀਐਮ ਭੂਸਾਵਲ ਰੇਲਵੇ ਮੰਡਲ ਅਤੇ ਬੈਂਕ ਆਫ ਮਹਾਰਾਸ਼ਟਰ ਦੀ ਸਾਂਝੇਦਾਰੀ ਨਾਲ ਲਗਾਇਆ ਗਿਆ ਹੈ। ਵੈਸੇ ਏਟੀਐਮ ਮਸ਼ੀਨ ਨੇ ਪੂਰੇ ਰਸਤੇ ਵਧੀਆ ਕੰਮ ਕੀਤਾ ਪ੍ਰੰਤੂ ਇੱਖਤਪੁਰੀ ਤੋਂ ਕਸਾਰਾ ਦੇ ਵਿੱਚ ਕੁਝ ਨੈਟਵਰਕ ਕਾਰਨ ਦਿੱਕਤ ਦੇਖੀ ਗਈ ਸੀ।