ਕੰਸਟਰਕਸ਼ਨ ਸਾਈਟ ਤੋਂ ਸਕਰੈਪ ਚੋਰੀ ਕਰਕੇ ਵੇਚਣ ਵਾਲੇ ਦੋ ਕਾਬੂ, ਪਰਚਾ ਦਰਜ….

0
Tarsem Singh

ਹੰਡਿਆਇਆ -08 ਅਪ੍ਰੈਲ- ਹੰਡਿਆਇਆ ਪੁਲਿਸ ਵੱਲੋਂ ਕੰਸਟਰਕਸ਼ਨ ਸਾਈਟਸ ਤੋਂ ਲੋਹੇ ਦਾ ਸਮਾਨ ਚੁੱਕ ਕੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ 6 ਅਪ੍ਰੈਲ 2025 ਨੂੰ ਹੰਡਿਆਇਆ ਦੇ ਟੈਂਪੋ ਸਟੈਂਡ ਤੇ ਪੁਲਿਸ ਪਾਰਟੀ ਨਾਕਾ ਲਗਾ ਕੇ ਖੜੀ ਸੀ। ਜਿਸ ਨੂੰ ਖਾਸ ਮੁਖਬਰ ਵੱਲੋਂ ਇਤਲਾਅ ਦਿੱਤੀ ਗਈ ਕਿ ਦੋ ਬੰਦੇ ਕੰਸਟਰਕਸ਼ਨ ਸਾਈਟਸ ਤੋਂ ਲੋਹਾ ਚੁੱਕ ਕੇ ਕਬਾੜੀਆਂ ਨੂੰ ਵੇਚਣ ਦਾ ਕੰਮ ਕਰਦੇ ਹਨ। ਜੇਕਰ ਹੁਣ ਹੰਡਿਆਇਆ ਹਾਈਵੇ ਤੇ ਉਹਨਾਂ ਦੀ ਭਾਲ ਕੀਤੀ ਜਾਵੇ ਤਾਂ ਉਹ ਆਪਣੇ ਛੋਟਾ ਹਾਥੀ ਸਮੇਤ ਭਾਰੀ ਮਾਤਰਾ ਵਿੱਚ ਚੋਰੀ ਕੀਤੇ ਲੋਹੇ ਵਗੈਰਾ ਨਾਲ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਦੁਬਾਰਾ ਤੁਰੰਤ ਕਾਰਵਾਈ ਕਰਦੇ ਹੋਏ ਮੇਨ ਹਾਈਵੇ ਤੇ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਉਹਨਾਂ ਨੂੰ ਛੋਟਾ ਹਾਥੀ ਨੰਬਰੀ PB 04AE 1162 ਦਿਖਾਈ ਦਿੱਤਾ। ਜਿਸ ਵਿੱਚ ਵਣਜਾਰਾ ਸਿੰਘ ਪੁੱਤਰ ਸੇਬੀ ਸਿੰਘ ਵਾਸੀ ਭਗਤਾ ਭਾਈਕੇ ਜਿਲਾ ਬਠਿੰਡਾ ਅਤੇ ਦੂਜਾ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਤਰਸੇਮ ਸਿੰਘ ਵਾਸੀ ਨੇੜੇ ਪਟਿਆਲਾ ਫਾਟਕ ਸੰਜੇ ਨਗਰ ਬਠਿੰਡਾ, ਸਵਾਰ ਸਨ। ਜਦੋਂ ਛੋਟੇ ਹਾਥੀ ਉਪਰੋਂ ਤਰਪਾਲ ਹਟਾ ਕੇ ਦੇਖਿਆ ਗਿਆ ਤਾਂ ਅੰਦਰ ਲੋਹੇ ਦਾ ਸਮਾਨ ਗਾਡਰ, ਚੈਨਲ ਵਗੈਰਾ ਸਕਰੈਪ ਦਾ ਸਮਾਨ ਸੀ। ਜਿਸ ਦਾ ਕੁੱਲ ਵਜਨ ਇੱਕ ਕੁਇੰਟਲ 20 ਕਿਲੋ ਹੋਇਆ। ਜਦੋਂ ਉਹਨਾਂ ਤੋਂ ਸਖਤੀ ਨਾਲ ਇਹ ਸਕਰੈਪ ਦੇ ਸਮਾਨ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ  ਉਹਨਾਂ ਦੁਆਰਾ ਈਟਨ ਪਲਾਜਾ ਦੇ ਨਜ਼ਦੀਕ ਬਣ ਰਹੀ ਨਵੀਂ ਬਿਲਡਿੰਗ ਦੇ ਬਾਹਰ ਪਏ ਸਮਾਨਾਂ ਵਿੱਚੋਂ ਚੋਰੀ ਕਰਕੇ ਲਿਆਂਦੇ ਹਨ। ਉਹ ਅਜਿਹਾ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ ਅਤੇ ਇਸ ਸਮਾਨ ਨੂੰ ਬਠਿੰਡਾ ਵਿਖੇ ਕਬਾੜੀਏ ਨੂੰ ਵੇਚ ਦਿੰਦੇ ਹਨ। ਇੰਚਾਰਜ ਤਰਸੇਮ ਸਿੰਘ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਉਪਰੋਕਤ ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 48 ਮਿਤੀ 06-04-2025 ਅਧੀਨ 303(2), 317(2) ਬੀਐਨਐਸ ਥਾਣਾ ਬਰਨਾਲਾ ਦੇ ਅਧੀਨ  ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਤਰਸੇਮ ਸਿੰਘ ਦੇ ਨਾਲ ਹੌਲਦਾਰ ਬਲਵਿੰਦਰ ਸਿੰਘ, ਕਾਂਸਟੇਬਲ ਲਵਜੀਤ ਸਿੰਘ, ਕਾਸਟੇਬਲ ਰਮਨਦੀਪ ਸਿੰਘ ਤੇ ਕਾਂਸਟੇਬਲ ਜਸਵਿੰਦਰ ਸਿੰਘ ਵੀ ਹਾਜ਼ਰ ਸਨ

About The Author

Leave a Reply

Your email address will not be published. Required fields are marked *