ਕਿਸਾਨ ਯੂਨੀਅਨ ਦੀ ਬੱਸ ਅਤੇ ਟਰੱਕ ਵਿੱਚ ਹੋਏ ਜ਼ਬਰਦਸਤ ਟੱਕਰ, ਦੋ ਜ਼ਖਮੀ…

0
Prime Khabar Punjab Bus Accident

ਹੰਡਿਆਇਆ–04ਅਪ੍ਰੈਲ- ਬਰਨਾਲਾ ਮਾਨਸਾ ਰੋਡ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਕਾਈ ਧੌਲਾ (ਬਰਨਾਲਾ) ਦੀ ਬੱਸ ਅਤੇ ਟਰੱਕ ਵਿੱਚ ਜਬਰਦਸਤ ਟੱਕਰ ਹੋ ਜਾਣ ਨਾਲ ਦੋ ਵਿਅਕਤੀ ਜਖਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਕਾਈ ਧੌਲਾ (ਬਰਨਾਲਾ) ਦੀ ਇਹ ਬੱਸ ਦੀ 24-25 ਕਿਸਾਨਾਂ ਨੂੰ ਲੈ ਕੇ ਧਨੌਲੇ ਦੀ ਅਨਾਜ ਮੰਡੀ ਵਿਖੇ ਪ੍ਰਦਰਸ਼ਨ ਲਈ ਜਾ ਰਹੇ ਸਨ। ਰਸਤੇ ਵਿੱਚ ਬਸ ਦੇ ਸਟੇਰਿੰਗ ਫਰੀ ਹੋ ਜਾਣ ਨਾਲ ਇਹ ਬਸ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਈ, ਜਿਸ ਵਿੱਚ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਇੱਕ ਹੋਰ ਕਿਸਾਨ ਜ਼ਖਮੀ ਹੋ ਗਏ।ਪ੍ਰਧਾਨ ਜਰਨੈਲ ਸਿੰਘ ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਉਹਨਾਂ ਨੂੰ ਸੜਕ ਸੁਰਕਸ਼ਾ ਫੋਰਸ ਦੇ ਵੱਲੋਂ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਪਹੁੰਚਾ ਦਿੱਤਾ ਗਿਆ।

About The Author

Leave a Reply

Your email address will not be published. Required fields are marked *