ਰਖਵਾਲਾ ਹੀ ਨਿਕਲਿਆ ਕਾਤਲ….

ਨਵੀਂ ਦਿੱਲੀ-25 ਮਾਰਚ- ਬੀਤੇ ਦਿਨ ਦਿੱਲੀ ਦੇ ਪੀਤਮਪੁਰਾ ਦੇ ਕੋਹਾਟ ਇਨਕਲੇਵ ਵਿੱਚ ਇੱਕ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਬਜ਼ੁਰਗ ਜੋੜੇ ਦਾ ਕਤਲ ਕਰਕੇ ਲੁਟੇਰਾ ਘਰ ਵਿੱਚ ਪਏ ਕੀਮਤੀ ਸਮਾਨ ਅਤੇ ਲੱਖਾਂ ਰੁਪਏ ਲੁੱਟ ਕੇ ਲੈ ਗਿਆ ਸੀ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ। ਪੁਲਿਸ ਦੁਬਾਰਾ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਘਟਨਾ ਨੂੰ ਉਸ ਬਜ਼ੁਰਗ ਜੋੜੇ ਦੇ ਕੇਅਰ ਟੇਕਰ ਨੇ ਹੀ ਅੰਜਾਮ ਦਿੱਤਾ ਸੀ। ਜਾਣਕਾਰੀ ਅਨੁਸਾਰ ਪੀਤਮਪੁਰਾ ਸਥਿਤ ਕੋਹਾਟ ਇਨਕਲੇਵ ਵਿੱਚ ਰਵੀ ਨਾਮ ਦਾ ਇਹ ਨੌਜਵਾਨ ਲੰਮੇ ਸਮੇਂ ਤੋਂ ਇਸ ਬਜ਼ੁਰਗ ਜੋੜੇ ਦੀ ਦੇਖਭਾਲ ਕਰ ਰਿਹਾ ਸੀ। ਹੋਲੀ ਦੇ ਮੌਕੇ ਤੇ ਉਹ ਕੁਝ ਦਿਨਾਂ ਦੀ ਛੁੱਟੀ ਲੈ ਗਿਆ ਅਤੇ ਆਪਣੀ ਜਗ੍ਹਾ ਤੇ ਕਿਸੇ ਹੋਰ ਵਿਅਕਤੀ ਨੂੰ ਨੌਕਰੀ ਤੇ ਰੱਖ ਗਿਆ ਸੀ ਇਸੇ ਦੌਰਾਨ ਮੁਲਜ਼ਮਾਂ ਨੇ ਜੋੜੇ ਦੀ ਬੇਰਹਿਮੀ ਨਾਲ ਕਤਲ ਕਰ ਕੇ ਘਰ ਵਿੱਚੋਂ ਕੀਮਤੀ ਸਮਾਨ ਤੇ ਲੱਖਾਂ ਰੁਪਈਆ ਦੀ ਲੁੱਟ ਕੀਤੀ ਸੀ। ਪੁਲਿਸ ਨੇ ਮੁੱਖ ਦੋਸ਼ੀ ਸਮੇਤ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
