ਬੇਕਾਬੂ ਹੋਈ ਕਾਰ ਦਰੱਖਤ ਵਿੱਚ ਵੱਜਣ ਨਾਲ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਗੰਭੀਰ ਜ਼ਖਮੀ

0
Dead

ਮ੍ਰਿਤਕ ਸੁਰਿੰਦਰ ਸਿੰਘ ਦੀ ਫਾਈਲ ਫੋਟੋ

ਭਦੌੜ-19 ਮਾਰਚ-ਪਿੰਡ ਤਲਵੰਡੀ ਤੋਂ ਭਦੌੜ ਆ ਰਹੀ ਤੇਜ ਰਫ਼ਤਾਰ ਮਾਰੂਤੀ ਦੇ ਦਰਖ਼ਤ ਨਾਲ ਟਕਰਾਉਣ ਕਰਕੇ ਇੱਕ ਨੌਜਵਾਨ ਦੀ ਮੌਤ ਤੇ ਦੂਜਾ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਭਦੌੜ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਰਨਾਲਾ ਰੈਫ਼ਰ ਕਰ ਦਿੱਤਾ।

PrimeKhabarPunjab Acct Car

ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਕੋਲ ਮ੍ਰਿਤਕ ਦੇ ਭਰਾ ਨਿਰਮਲ ਸਿੰਘ ਨੇ ਬਿਆਨ ਦਰਜ ਕਰਵਾਇਆ ਹੈ ਕਿ ਪਿੰਡ ਵਿੱਚ ਸ਼ਗਨ ਦਾ ਪਰੋਗਰਾਮ ਹੋਣ ਕਰਕੇ ਉਸ ਦਾ ਭਰਾ ਸੁਰਿੰਦਰ ਸਿੰਘ (39) ਪੁੱਤਰ ਬਲਵੀਰ ਸਿੰਘ ਤੇ ਹਰਮਨ ਸਿੰਘ ਪੁੱਤਰ ਗੱਗੀ ਸਿੰਘ (20) ਦੋਵੇਂ ਵਾਸੀ ਤਲਵੰਡੀ ਮਾਰੂਤੀ ਕਾਰ ਨੰਬਰ ਪੀਬੀ 61 ਏ 1582 ਤੇ ਭਦੌੜ ਵੱਲ ਆ ਰਹੇ ਸੀ। ਜਦ ਉਹ ਖਡ਼੍ਹਕ ਸਿੰਘ ਵਾਲਾ ਪਿੰਡ ਲੰਘੇ ਤਾਂ ਅਚਾਨਕ ਮੂਹਰੇ ਪਸ਼ੂ ਆ ਗਏ ਜਿਸ ਕਾਰਣ ਗੱਡੀ ਬੇਕਾਬੂ ਹੋ ਕੇ ਦਰਖ਼ਤ ਨਾਲ ਜਾ ਟਕਰਾਈ। ਜਿਸ ਕਾਰਣ ਸੁਰਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਹਰਮਨ ਸਿੰਘ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਭਦੌੜ ਲਿਆਂਦਾ ਗਿਆ। ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਕੇ ਬਰਨਾਲਾ ਰੈਫ਼ਰ ਕਰ ਦਿੱਤਾ। ਪੁਲੀਸ ਨੇ 194 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

About The Author

Leave a Reply

Your email address will not be published. Required fields are marked *