ਰੇਡ ਕਰਨ ਗਈ ਪੁਲਿਸ ਟੀਮ ਤੇ ਕੀਤਾ ਨਸ਼ਾ ਤਸਕਰਾਂ ਨੇ ਹਮਲਾ, ਚਾਰ ਮੁਲਾਜ਼ਮ ਜ਼ਖਮੀ…..

0
Prime khabar Punjab Arested

ਦੀਨਾਨਗਰ-12 ਮਾਰਚ-ਨਸ਼ਿਆਂ ਦੇ ਗੜ ਵਜੋਂ ਜਾਣੇ ਜਾਂਦੇ ਦੀਨਾ ਨਗਰ ਦੇ ਪਿੰਡ ਅਵਾਖਾਂ ਵਿਖੇ ਰੇਡ ਕਰਨ ਗਈ ਪੁਲਿਸ ਪਾਰਟੀ ਉੱਪਰ ਨਸ਼ਾ ਤਸਕਰਾਂ ਵੱਲੋਂ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਕਾਰਨ ਚਾਰ ਪੁਲਿਸ ਕਰਮਚਾਰੀ ਜਖਮੀ ਹੋ ਗਏ ਅਤੇ ਪੁਲਿਸ ਕਰਮੀਆਂ ਦੀ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਪੁਲਿਸ ਪਾਰਟੀ ਉੱਪਰ ਹਮਲਾ ਕਰਨ ਤੋਂ ਬਾਅਦ ਨਸ਼ਾ ਤਸਕਰ ਪਤੀ ਪਤਨੀ ਨੇ ਆਪਣੇ ਘਰ ਦੇ ਬਾਹਰ ਖੜੀ ਆਪਣੀ ਸਕੂਟਰੀ ਤੇ ਆਟੋ ਰਿਕਸ਼ਾ ਨੂੰ ਅੱਗ ਲਗਾ ਦਿੱਤੀ ਅਤੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰਕੇ ਘਰ ਦੇ ਕੁਝ ਸਮਾਨ ਨੂੰ ਵੀ ਅੱਗ ਲਗਾ ਦਿੱਤੀ। ਇਸ ਪਿੱਛੋਂ ਗੈਸ ਸਿਲੰਡਰ ਲੈ ਕੇ ਦੋਵੇਂ ਜਣੇ ਘਰ ਦੀ ਛੱਤ ਉੱਪਰ ਚੜ ਗਏ ਅਤੇ ਆਪਣੇ ਆਪ ਨੂੰ ਅੱਗ ਲਾ ਕੇ ਜਾਨ ਦੇਣ ਦੀਆਂ ਧਮਕੀਆਂ ਦਿੰਦੇ ਰਹੇ। ਉਹਨਾਂ ਦਾ ਇਹ ਡਰਾਮਾ ਤਕਰੀਬਨ ਚਾਰ ਘੰਟੇ ਚਲਦਾ ਰਿਹਾ। ਆਖਿਰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਪੁਲਿਸ ਕਿਸੇ ਤਰ੍ਹਾਂ ਦੋਵਾਂ ਨੂੰ ਛੱਤ ਤੋਂ ਹੇਠਾਂ ਲਾਹੁਣ ਵਿੱਚ ਸਫਲ ਹੋ ਗਈ, ਜਿਸ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

About The Author

Leave a Reply

Your email address will not be published. Required fields are marked *