ਜਨ ਔਸ਼ਧੀ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ

0
PrimeKhabarPunjab JanAushdi

ਮਹਿਲ ਕਲਾਂ-08 ਮਾਰਚ-ਸਿਹਤ ਵਿਭਾਗ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ.ਬਲਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੁਰਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਅੱਜ ਸੀ ਐਚ ਸੀ ਮਹਿਲ ਕਲਾਂ ਅਤੇ ਇਸ ਦੇ ਅਧੀਨ ਆਯੁਸ਼ਮਾਨ ਅਰੋਗਤਾ ਕੇਂਦਰਾਂ ‘ਤੇ ਜਨ ਔਸ਼ਧੀ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਬੀਈਈ ਸ਼ਿਵਾਨੀ ਨੇ ਦੱਸਿਆ ਕਿ ਇਹ ਦਿਨ ਪ੍ਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਤਹਿਤ ਮਨਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਜਨ ਔਸ਼ਧੀ ਕੇਂਦਰਾਂ ਰਾਹੀ ਦੇਸ਼ ਦੇ ਹਰ ਨਾਗਰਿਕ ਨੂੰ ਘੱਟ ਰੇਟਾਂ ‘ਤੇ ਜੈਨਰਿਕ ਦਵਾਈਆਂ ਉਪਲੱਬਧ ਕਰਵਾਇਆਂ ਜਾ ਸਕਣ।
ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਜੈਨਰਿਕ ਦਵਾਈਆਂ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਕਿਉਂਕਿ ਇਹ ਦਵਾਈਆਂ ਘੱਟ ਕੀਮਤ ਵਾਲੀਆਂ ਪਰ ਕਵਾਲਿਟੀ ਅਤੇ ਅਸਰ ਵਿੱਚ ਮਹਿੰਗੀਆਂ ਅਤੇ ਬਰਾਂਡਡ ਦਵਾਈਆਂ ਦੇ ਬਰਾਬਰ ਹੁੰਦੀਆਂ ਹਨ।
ਇਸ ਮੌਕੇ ਐਲ ਐਚ ਵੀ ਬਲਵਿੰਦਰ ਕੌਰ, ਹਰਪਾਲ ਕੌਰ, ਕੁਲਵੰਤਜੀਤ ਕੌਰ, ਸੀ ਐਚ ਓ ਮਨਦੀਪ ਕੌਰ, ਬਲਦੀਪ ਕੌਰ, ਏ ਐਨ ਐਮ ਗੁਰਵੀਰ ਕੌਰ ਅਤੇ ਹਰਮਨਦੀਪ ਕੌਰ ਤੇ ਆਸ਼ਾ ਵਰਕਰਾਂ ਮੌਜੂਦ ਸਨ।

About The Author

Leave a Reply

Your email address will not be published. Required fields are marked *