ਚੇਤਾਵਨੀ ਦੇ ਬਾਵਜੂਦ ਕੰਮ ਤੇ ਵਾਪਸ ਨਾ ਆਉਣ ਵਾਲੇ 14 ਤਹਿਸੀਲਦਾਰ ਕੀਤੇ ਸਸਪੈਂਡ….

0
PrimekhabarPunjab Tehsilar Suspencd

ਚੰਡੀਗੜ੍ਹ-5 ਮਾਰਚ-ਪਿਛਲੇ ਕੁਝ ਦਿਨਾਂ ਤੋਂ ਵਿਜਲੈਂਸ ਵਿਭਾਗ ਵੱਲੋਂ ਮਾਲ ਅਧਿਕਾਰੀਆਂ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਤੋ ਨਾਰਾਜ਼ ਪੰਜਾਬ ਦੇ ਤਹਿਸੀਲਦਾਰ ਮੰਗਲਵਾਰ ਸਵੇਰੇ ਸਮੂਹਿਕ ਛੁੱਟੀ ਤੇ ਚਲੇ ਗਏ। ਜਿਸ ਕਾਰਨ ਤਹਿਸੀਲਾਂ ਵਿੱਚ ਰਜਿਸਟਰੀਆਂ ਅਤੇ ਪ੍ਰਾਪਰਟੀ ਨਾਲ ਸੰਬੰਧਿਤ ਸੇਵਾਵਾਂ ਵਿੱਚ ਮੁਸ਼ਕਿਲਾਂ ਖੜੀਆਂ ਹੋ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕਈ ਤਹਿਸੀਲਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸੀਐਮ ਮਾਨ ਨੇ ਸਖਤ ਹੁਕਮ ਜਾਰੀ ਕਰਦੇ ਹੋਏ ਬੀਤੇ ਕਲ ਕਿਹਾ ਸੀ ਕਿ ਜੇਕਰ ਸ਼ਾਮ ਪੰਜ ਵਜੇ ਤੱਕ ਤਹਿਸੀਲਦਾਰ ਆਪਣੀ ਡਿਊਟੀ ਤੇ ਵਾਪਸ ਨਾ ਆਏ ਤਾਂ ਜਨਤਾ ਤੈਅ ਕਰੇਗੀ ਕਿ ਤਹਿਸੀਲਦਾਰਾਂ ਨੇ ਦੁਬਾਰਾ ਡਿਊਟੀ ਕਦੋਂ ਅਤੇ ਕਿੱਥੇ ਜੁਆਇਨ ਕਰਨੀ ਹੈ। ਚੇਤਾਵਨੀ ਦੇ ਬਾਵਜੂਦ ਡਿਊਟੀ ਤੇ ਵਾਪਸ ਨਾ ਆਉਣ ਵਾਲੇ 14 ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

About The Author

Leave a Reply

Your email address will not be published. Required fields are marked *