ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਕੈਪਸੂਲ ਸਣੇ ਚਾਰ ਗ੍ਰਿਫਤਾਰ…

0

ਬਰਨਾਲਾ-04 ਮਾਰਚ-ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਪਾਬੰਦੀਸ਼ੁਦਾ ਸਿਗਨੇਚਰ ਕੈਪਸੂਲ ਬਰਾਮਦ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਗਰਚਾ ਰੋਡ ਵਿਖੇ ਨਸ਼ੀਲੇ ਕੈਪਸੂਲ ਵੇਚਣ ਦੀ ਤਾਕ ’ਚ ਖੜ੍ਹੇ ਮੰਨੂ ਸਿੰਘ ਉਰਫ਼ ਚੀਤਾ ਵਾਸੀ ਨੇੜੇ ਗਣੇਸ਼ ਟੈਂਟ ਹਾਉਸ ਸੁਪਰਡੈਂਟੀ ਮੁਹੱਲਾ ਬਰਨਾਲਾ ਨੂੰ 300 ਸਿਗਨੇਚਰ ਕੈਪਸੂਲਾਂ ਸਣੇ ਗ੍ਰਿਫ਼ਤਾਰ ਕਰਦਿਆਂ ਮਾਮਲਾ ਦਰਜ ਕਰ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 1050 ਨਸ਼ੀਲੇ ਕੈਪਸੂਲ ਬਰਾਮਦ ਕਰਦਿਆਂ ਇਕ ਔਰਤ ਸਣੇ 2 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਰੇਡ ਕਰਦਿਆਂ ਜਸਵੰਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਰਾਣਾ ਕਲੋਨੀ ਬੈਕ ਸਾਈਡ ਨੂਰ ਹਸਪਤਾਲ ਬਰਨਾਲਾ ਤੇ ਪਰਮਜੀਤ ਕੌਰ ਉਰਫ਼ ਪੰਮੀ ਪਤਨੀ ਅਮਰੀਕ ਸਿੰਘ ਵਾਸੀ ਬੈਕ ਸਾਇਡ ਬੱਸ ਸਟੇਡ ਬਰਨਾਲਾ ਪਾਸੋਂ ਕੁੱਲ 1050 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Leave a Reply

Your email address will not be published. Required fields are marked *