ਮਾਮਲਾ ਪੰਜਾਬੀ ਯੂਨੀਵਰਸਿਟੀ ਦਾ……ਵਿਦਿਆ ਦੇ ਮੰਦਰ ਅੰਦਰ ਵੀ ਬੈਠੇ ਹਨ ਕਾਲਾ ਜਾਦੂ ਕਰਨ ਵਾਲੇ,….

ਪਟਿਆਲਾ- 01ਮਾਰਚ-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੁੜੀਆਂ ਦੇ ਹੋਸਟਲ ਦੀ ਵਾਰਡਨ ਵੱਲੋਂ ਜਾਰੀ ਕੀਤੇ ਇੱਕ ਨੋਟਿਸ ਨੇ ਸਭ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥਨਾਂ ਦੇ ਹੋਸਟਲ ਅੰਦਰ ਕਿਸੇ ਨੇ ਟੂਣਾ ਕਰ ਦਿੱਤਾ ਔਰ ਇਸ ਤੋਂ ਵੀ ਜਿਆਦਾ ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਟੂਣਾ ਬਾਹਰੋਂ ਨਹੀਂ ਬਲਕਿ ਹੋਸਟਲ ਅੰਦਰ ਰਹਿ ਰਹੀ ਕਿਸੇ ਵਿਦਿਆਰਥਨ ਦੁਆਰਾ ਹੀ ਕੀਤਾ ਗਿਆ ਹੈ। ਅਜਿਹਾ ਕੁਝ ਦੇਖ ਕੇ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥਨਾਂ ਅੰਦਰ ਡਰ ਦਾ ਮਾਹੌਲ ਬਣ ਗਿਆ ਅਤੇ ਇਸ ਸਬੰਧੀ ਸੂਚਨਾ ਹੋਸਟਲ ਵਾਰਡ ਨੂੰ ਦਿੱਤੀ ਗਈ।

ਹੋਸਟਲ ਵਾਰਡਨ ਵੱਲੋਂ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ “ਹਸਤਾਖਰ ਕਰਤਾ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਕਿਸੇ ਵਿਦਿਆਰਥਨ ਵੱਲੋਂ ਹੋਸਟਲ ਅੰਦਰ ਟੂਣੇ ਮਾਣੇ ਕੀਤੇ ਜਾਂਦੇ ਹਨ ਜਿਸ ਕਾਰਨ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਵਿਦਿਆਰਥੀ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਖਤ ਤਾੜਨਾ ਕੀਤੀ ਜਾਂਦੀ ਹੈ ਅਤੇ ਹੋਸਟਲ ਅੰਦਰ ਅਜਿਹੇ ਕੋਈ ਟੂਣਾ ਮਾੜਾ ਨਾ ਕੀਤਾ ਜਾਵੇ ਫਿਰ ਵੀ ਜੇਕਰ ਕੋਈ ਕਿਸੇ ਨੂੰ ਅਜਿਹਾ ਕਰਦਾ ਵੇਖਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ” ।