ਕਵਿੱਤਰੀ ਢਿਲਵਾਂ ਨੂੰ ਅਮ੍ਰਿਤਪਾਲ ਸਿੰਘ ਚਹਿਲ ਐਵਾਰਡ ਦੇਣ ਦਾ ਫ਼ੈਸਲਾ….

0
WhatsApp Image 2025-02-25 at 20.45.08

ਬਰਨਾਲਾ-26 ਫਰਵਰੀ- ਗ਼ਜ਼ਲਕਾਰਾ ਜਗਜੀਤ ਕੌਰ ਢਿੱਲਵਾਂ ਨੂੰ ਅਮ੍ਰਿਤਪਾਲ ਸਿੰਘ ਚਹਿਲ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਗ਼ਜ਼ਲ ਮੰਚ ਬਰਨਾਲਾ ਦੇ ਪ੍ਰਧਾਨ ਜਗਜੀਤ ਗੁਰਮ ਅਤੇ ਜਨਰਲ ਸਕੱਤਰ ਗੁਰਪਾਲ ਸਿੰਘ ਬਿਲਾਵਲ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਹ ਐਵਾਰਡ ਸੇਵਾ ਮੁਕਤ ਸੈਨਿਕ ਹਰਦੇਵ ਸਿੰਘ ਚਹਿਲ ਨੇ ਆਪਣੇ ਨੌਜਵਾਨ ਪੁੱਤਰ ਅਮ੍ਰਿਤਪਾਲ ਸਿੰਘ ਚਹਿਲ ਦੀ ਯਾਦ ਵਿਚ ਸ਼ੁਰੂ ਕੀਤਾ ਹੈ ਜਿਸ ਵਿਚ ਨਕਦ ਰਾਸ਼ੀ ਤੋਂ ਇਲਾਵਾ ਗਰਮ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਹ ਐਵਾਰਡ 2 ਮਾਰਚ ਨੂੰ ਸਵੇਰੇ ਦਸ ਵਜੇ ਸਰਕਾਰੀ ਹਾਈ ਸਕੂਲ ਲੜਕੇ ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ ਦਿੱਤਾ ਜਾਵੇਗਾ। ਇਸ ਮੌਕੇ ਜਗਜੀਤ ਕੌਰ ਢਿੱਲਵਾਂ ਦੇ ਗ਼ਜ਼ਲ ਸੰਗ੍ਰਹਿ ‘ਵੰਝਲੀ ਦੀ ਤਾਨ ‘ਤੇ ਗੋਸ਼ਟੀ ਵੀ ਹੋਵੇਗੀ। ਪੇਪਰ ਡਾਕਟਰ ਅਰਵਿੰਦਰ ਕੌਰ ਕਾਕੜਾ ਅਤੇ ਕਰਮ ਸਿੰਘ ਜ਼ਖ਼ਮੀ ਪੜ੍ਹਨਗੇ। ਪੇਪਰਾਂ ‘ਤੇ ਬਹਿਸ ਵੀ ਹੋਵੇਗੀ। ਕਵੀ ਦਰਬਾਰ ਵਿਚ ਹਾਜ਼ਰ ਕਵੀ ਆਪਣੀਆਂ ਕਾਵਿ ਵੰਨਗੀਆਂ ਪੇਸ਼ ਕਰਨਗੇ। ਪ੍ਰਧਾਨਗੀ ਨਾਵਲਕਾਰ ਸੁਖਵਿੰਦਰ ਪੱਪੀ ਕਰਨਗੇ। ਮੁੱਖ ਮਹਿਮਾਨ ਗ਼ਜ਼ਲਕਾਰ ਤੇਜਿੰਦਰ ਮਾਰਕੰਡਾ ਹੋਣਗੇ।

primekhabarpunjab Amritpal

ਅੰਮ੍ਰਿਤਪਾਲ ਸਿੰਘ ਚਹਿਲ ਦੀ ਫਾਈਲ ਫੋਟੋ

About The Author

Leave a Reply

Your email address will not be published. Required fields are marked *