ਸਕੂਟਰੀ ਤੇ ਕਾਰ ਦੀ ਜ਼ਬਰਦਸਤ ਟੱਕਰ ਨਾਲ ਦੋ ਵਿਅਕਤੀਆਂ ਦੀ ਮੌਤ……

ਮੋਗਾ- 26 ਫਰਵਰੀ-ਮੋਗਾ-ਬਰਨਾਲਾ ਰੋਡ ਤੇ ਸਕੂਟਰੀ ਅਤੇ ਕਾਰ ਦੀ ਜਬਰਦਸਤ ਟੱਕਰ ਹੋ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇੱਕ ਡਿਜ਼ਾਇਰ ਕਾਰ ਵਿੱਚ ਸਵਾਰ ਲੋਕ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਰਨਾਲਾ ਵੱਲ ਆ ਰਹੇ ਸਨ ਤਾਂ ਪਿੰਡ ਲੁਹਾਰਾ ਦੇ ਨਜ਼ਦੀਕ ਸਕੂਟਰੀ ਸਵਾਰ ਨੇ ਅਚਾਨਕ ਹੀ ਲਿੰਕ ਰੋਡ ਤੋਂ ਹਾਈਵੇ ਤੇ ਸਕੂਟਰੀ ਮੋੜ ਦਿੱਤੀ। ਤੇਜ਼ ਰਫਤਾਰ ਕਾਰ ਦੇ ਚਾਲਕ ਨੇ ਨਿਜੰਤਰਨ ਗਵਾ ਲਿਆ ਅਤੇ ਦੋਨਾਂ ਵਾਹਨਾਂ ਦੀ ਟੱਕਰ ਹੋ ਗਈ। ਮ੍ਰਿਤਕ ਦੋਨਾਂ ਵਿਅਕਤੀਆਂ ਮਾਮਾ ਭਾਣਜਾ ਸਨ। ਮ੍ਰਿਤਕ ਮਾਮਾ ਸੰਤੋਸ਼ ਸਿੰਘ ਪਿੰਡ ਬੁਰਜ ਨਕਲਿਆ, ਰਾਏਕੋਟ ਦਾ ਰਹਿਣ ਵਾਲਾ ਸੀ ਅਤੇ ਭਾਜਾ ਦਰਸ਼ਨ ਸਿੰਘ ਪਿੰਡ ਬੁਰਜ ਕਰਾਲਾਂ, ਮੋਗਾ ਦਾ ਨਿਵਾਸੀ ਸੀ। ਭਾਂਜੇ ਦੀ ਮੌਤ ਘਟਨਾ ਸਥਾਨ ਤੇ ਹੀ ਹੋ ਗਈ ਸੀ। ਮਾਮੇ ਦੀ ਮੌਤ ਉਸ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਹੋ ਗਈ।