ਪੁਲਿਸ ਕਮਿਸ਼ਨਰ ਦੀ ਫੇਕ ਫੇਸਬੁਕ ਆਈਡੀ ਬਣਾ ਕੇ ਠੱਗੀ ਦੀ ਕੋਸ਼ਿਸ਼….

ਜਲੰਧਰ-18ਜਨਵਰੀ-ਸਾਈਬਰ ਕ੍ਰਾਈਮ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਪੁਲਿਸ ਕਮਿਸ਼ਨਰ ਦੀ ਫੇਕ ਆਈਡੀ ਬਣਾ ਕੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਮਾਮਲਾ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਜੁੜਿਆ ਹੋਇਆ ਹੈ। ਜਿਨਾਂ ਦੀ ਫੇਕ ਆਈਡੀ ਬਣਾ ਕੇ ਠੱਗਾਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਦੱਸਣ ਯੋਗ ਹੈ ਕਿ ਸਾਈਬਰ ਠੱਗਾਂ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਫਰਜ਼ੀ ਫੇਸਬੁਕ ਪ੍ਰੋਫਾਈਲ ਬਣਾਈ ਅਤੇ ਇਸ ਦੁਆਰਾ ਲੋਕਾਂ ਨੂੰ ਮੈਸੇਜ ਭੇਜਣੇ ਸ਼ੁਰੂ ਕੀਤੇ। ਇਸ ਘਟਨਾ ਨੇ ਪੁਲਿਸ ਵਿਭਾਗ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਚੁਕੰਨਾ ਕਰ ਦਿੱਤਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਫੇਸਬੁੱਕ ਆਈਡੀ ਪੂਰੀ ਤਰ੍ਹਾਂ ਫੇਕ ਹੈ ਅਤੇ ਇਸ ਦਾ ਇਸਤੇਮਾਲ ਸਾਈਬਰ ਠੱਗੀ ਲਈ ਕੀਤਾ ਜਾ ਰਿਹਾ ਹੈ। ਅਸੀਂ ਇਸ ਸਬੰਧ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਾਈਬਰ ਠੱਗਾਂ ਨੇ ਸਵਪਨ ਸ਼ਰਮਾ ਨੂੰ ਨਿਸ਼ਾਨਾ ਬਣਾਇਆ ਹੋਵੇ। ਇਸ ਤੋਂ ਪਹਿਲਾਂ ਵੀ ਉਹਨਾਂ ਦੀ ਫੇਸਬੁਕ ਆਈਡੀ ਬਣਾ ਕੇ ਲੁਧਿਆਣਾ ਵਿੱਚ ਕਈ ਲੋਕਾਂ ਨੂੰ ਠੱਗੀ ਦੇ ਮੈਸੇਜ ਭੇਜੇ ਗਏ ਸਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸੰਦੇਹ ਜਨਕ ਸੰਦੇਸ਼ ਤੇ ਵਿਸ਼ਵਾਸ ਨਾ ਕਰਨ, ਉਥੇ ਅਜਿਹੀ ਕੋਈ ਵੀ ਜਾਣਕਾਰੀ ਮਿਲੇ ਤਾਂ ਤੁਰੰਤ ਨਜ਼ਦੀਕ ਦੇ ਥਾਣੇ ਵਿੱਚ ਸੰਪਰਕ ਕਰਨ। ਇਸ ਮਾਮਲੇ ਨੂੰ ਲੈ ਕੇ ਸਾਈਬਰ ਕ੍ਰਾਈਮ ਵਿਭਾਗ ਇਸ ਦੀ ਜਾਂਚ ਚ ਜੁਟੀ ਹੋਈ ਹੈ। ਪੁਲਿਸ ਅਤੇ ਜਨਤਾ ਨੂੰ ਮਿਲ ਕੇ ਇਹਨਾਂ ਠੱਗਾਂ ਦੇ ਖਿਲਾਫ ਸਖਤ ਕਦਮ ਉਠਾਉਣੇ ਹੋਣਗੇ।