ਨਿਹੰਗ ਦੀ ਗੁੰਡਾਗਰਦੀ! ਸਰਕਾਰੀ ਹਸਪਤਾਲ ਦੇ ਮੁਲਾਜ਼ਮ ਦਾ ਵੱਢਿਆ ਹੱਥ
ਬਠਿੰਡਾ-05ਜੁਲਾਈ-ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਨਿਹੰਗ ਨੇ ਹਸਪਤਾਲ ਦੇ ਕੰਪਿਊਟਰ ਆਪਰੇਟਰ ‘ਤੇ ਤਲਵਾਰ ਨਾਲ ਹਮਲਾ ਕਰ ਹੱਥ ਵੱਢ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਨਿਹੰਗ ਕਾਲੂ ਸਿੰਘ ਮੌਕੇ ਤੋਂ ਭੱਜ ਗਿਆ।ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ।
ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਐਸਐਮਓ ਡਾ. ਰਵੀਕਾਂਤ ਸਿੰਗਲਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਹਰ ਰੋਜ਼ ਦੀ ਤਰ੍ਹਾਂ ਕੰਪਿਊਟਰ ਆਪਰੇਟਰ ਗੁਰਸੇਵਕ ਸਿੰਘ ਓਪੀਡੀ ਵਿੱਚ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀਆਂ ਪਰਚੀਆਂ ਕੱਟ ਰਿਹਾ ਸੀ।ਇਸ ਦੌਰਾਨ, ਕਾਲਾ ਸਿੰਘ ਨਾਮ ਦੇ ਇੱਕ ਨਿਹੰਗ ਨੇ ਪਹਿਲਾਂ ਹਸਪਤਾਲ ਵਿੱਚ ਆਉਣ ਲਈ ਪਰਚੀ ਕਟਵਾਈ, ਅਤੇ ਉਸਨੇ ਇਸਦੇ ਲਈ ਪੈਸੇ ਦਿੱਤੇ। ਪਰ ਉਸ ਤੋਂ ਬਾਅਦ ਫਿਰ ਨਿਹੰਗ ਨੇ ਆਪਰੇਟਰ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਆਪਣੇ ਆਪ ਨੂੰ ਦਿਖਾਉਣ ਲਈ ਪਰਚੀ ਕੱਟਣ ਲਈ ਕਿਹਾ ਸੀ।ਜਦੋਂ ਆਪਰੇਟਰ ਨੇ ਨਿਹੰਗ ਤੋਂ ਦੁਬਾਰਾ ਪਰਚੀ ਦੇ ਪੈਸੇ ਮੰਗੇ ਤਾਂ ਨਿਹੰਗ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਹਾਂ ਵਿੱਚ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਨਹਿੰਗ ਨੇ ਕੰਪਿਊਟਰ ਆਪਰੇਟਰ ਦੇ ਸਿਰ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਆਪਰੇਟਰ ਨੇ ਆਪਣਾ ਬਚਾਅ ਕਰਨ ਲਈ ਆਪਣਾ ਹੱਥ ਅੱਗੇ ਕੀਤਾ, ਜਿਸ ਕਾਰਨ ਆਪਰੇਟਰ ਦਾ ਹੱਥ ਕੱਟ ਦਿੱਤਾ ਗਿਆ।ਐਸਐਮਓ ਨੇ ਕਿਹਾ ਕਿ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਿਆ। ਜ਼ਖਮੀ ਵਰਕਰ ਨੂੰ ਇਲਾਜ ਲਈ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਜ਼ਖਮੀ ਦੇ ਹੱਥ ‘ਤੇ ਕਈ ਵਾਰ ਟਾਂਕੇ ਲੱਗੇ ਅਤੇ ਉਹ ਜੁੜ ਗਿਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਤਲਵੰਡੀ ਸਾਬੋ ਦੇ ਡੀਐਸਪੀ ਰਾਜੇਸ਼ ਕੁਮਾਰ ਸਨੇਹੀ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।