ਅਸ਼ਵਨੀ ਸ਼ਰਮਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਬਣਨ ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ: ਅਸ਼ੋਕ ਸ਼ਾਸਤਰੀ ਤੇ ਸੁਖਮਿੰਦਰ ਜੇਠੀ

ਹੰਡਿਆਇਆ-07ਜੁਲਾਈ-ਬੀਜੇਪੀ ਹਾਈ ਕਮਾਨ ਦੁਆਰਾ ਪੰਜਾਬ ਦੇ ਨਵੇਂ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਚੁਣੇ ਜਾਣ ਤੇ ਹੰਡਿਆਇਆ ਬੀਜੇਪੀ ਆਗੂ ਅਸ਼ੋਕ ਕੁਮਾਰ ਸ਼ਾਸਤਰੀ ਅਤੇ ਸੁਖਮਿੰਦਰ ਪਾਲ ਜੇਠੀ ਨੇ ਖੁਸ਼ੀ ਜਾਹਿਰ ਕੀਤੀ। ਪਾਰਟੀ ਹਾਈ ਕਮਾਨ ਦੁਆਰਾ ਲਏ ਗਏ ਇਸ ਫੈਸਲੇ ਦਾ ਧੰਨਵਾਦ ਕਰਦੇ ਹੋਏ ਉਹਨਾਂ ਸਾਂਝੇ ਤੌਰ ਤੇ ਕਿਹਾ ਕਿ ਅਸ਼ਵਨੀ ਸ਼ਰਮਾ ਇੱਕ ਅਨਭਵੀ ਨੇਤਾ ਹਨ ਅਤੇ ਪਹਿਲਾਂ ਵੀ ਪਾਰਟੀ ਵਿੱਚ ਕਈ ਅਹਿਮ ਪਦਾਂ ਤੇ ਕੰਮ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਅਸ਼ਵਨੀ ਕੁਮਾਰ ਸ਼ਰਮਾ ਦੀ ਲੀਡਰਸ਼ਿਪ ਵਿੱਚ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਏਗੀ। ਇਸ ਮੌਕੇ ਉਹਨਾਂ ਨਾਲ ਹੰਡਿਆਇਆ ਦੇ ਮੰਡਲ ਪ੍ਰਧਾਨ ਗੋਰਾ ਲਾਲ, ਵਿਕਾਸ ਕੁਮਾਰ, ਸੁਨੀਲ ਕੁਮਾਰ, ਅਸ਼ਵਨੀ ਕੁਮਾਰ, ਆਸ਼ੂ ਸ਼ਰਮਾ, ਸੋਮਨਾਥ ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।