ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟ ਸੋਰਸ ਵਰਕਰਜ ਯੂਨੀਅਨ ਵੱਲੋਂ 10 ਜੂਨ ਤੋਂ ਅਣਮਿੱਥੇ ਸਮੇਂ ਦੇ ਲਈ ਦੀ ਹੜਤਾਲ ਅੱਜ ਪਹੁੰਚੀ 28ਵੇਂ ਦਿਨ ਚ….

0
PrimeKhabar Sewrage

ਸੰਗਰੂਰ-7 ਜੁਲਾਈ- ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ 10 ਜੂਨ ਤੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਅੱਜ 28ਵੇਂ ਦਿਨ ਵਿੱਚ ਪਹੁੰਚ ਚੁੱਕੀ ਹੈ। ਅੱਜ ਸੰਗਰੂਰ ਵਿਖੇ ਸੂਬਾਈ ਆਗੂਆਂ ਵੱਲੋਂ 8 ਜੁਲਾਈ ਨੂੰ ਪੰਜਾਬ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ 4 ਜੁਲਾਈ ਨੂੰ ਸੰਗਰੂਰ ਵਿਖੇ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਵੱਲੋਂ ਝੰਡਾ ਮਾਰਚ ਰੱਖਿਆ ਗਿਆ ਸੀ । ਜਿਸ ਦੇ ਦਬਾਅ ਹੇਠ ਸਰਕਾਰ ਵੱਲੋਂ ਵਾਟਰ ਸਪਲਾਈ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਨੂੰ 9 ਜੁਲਾਈ 2025 ਦੀ ਸਬ ਕਮੇਟੀ ਦੀ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਤੇ ਨੋਟੀਫਿਕੇਸ਼ਨ ਦਿੱਤਾ ਗਿਆ ਜਿਸ ਨੂੰ ਆਧਾਰ ਰੱਖ ਕੇ ਝੰਡਾ ਮਾਰਚ ਮੁਲਤਵੀ ਕੀਤਾ ਗਿਆ ਇਸ ਮੌਕੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦਿਆਂ ਦੇ ਨਾਲ ਸੱਤਾ ਵਿੱਚ ਆਈ ਸੀ ਤੇ ਕੱਚੇ ਮੁਲਾਜ਼ਮਾਂ ਵੱਲੋਂ ਵੀ ਵੱਧ ਚੜ ਕੇ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਉਣ ਲਈ ਯੋਗਦਾਨ ਪਾਇਆ ਗਿਆ । ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਹੁਣ ਪੰਜਾਬ ਵਿੱਚ ਧਰਨੇ ਨਹੀਂ ਲੱਗਣ ਦਿੱਤੇ ਜਾਣਗੇ ਤੇ ਹਰੇ ਪੈਨ ਦੇ ਨਾਲ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਤ੍ਰਾਸਦੀ ਇਹ ਰਹੀ ਕਿ ਆਮ ਆਦਮੀ ਪਾਰਟੀ ਦਾ ਉਹ ਹਰਾ ਪੈਨ ਕਿਤੇ ਗਵਾਚ ਗਿਆ ਤੇ ਕੱਚੇ ਮੁਲਾਜ਼ਮਾਂ ਨੂੰ ਉਹਨਾਂ ਦੇ ਤਰਸ ਤੇ ਹੀ ਛੱਡ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਤਿੰਨ ਸਾਲ ਸੱਤਾ ਵਿੱਚ ਹੋਣ ਤੋਂ ਬਾਅਦ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟ ਸੋਰਸ ਵਰਕਰ ਯੂਨੀਅਨ ਵੱਲੋਂ ਮਹਿਕਮੇ ਨਾਲ ਤੇ ਮੰਤਰੀ ਡਾ ਰਵਜੋਤ ਸਿੰਘ ਨਾਲ ਮੀਟਿੰਗ ਕੀਤੀਆਂ ਗਈਆਂ ਪਰ ਜਿਹੜੀਆਂ ਬੇਸਿੱਟਾਂ ਰਹੀਆਂ ਤੇ ਆਖਿਰ ਸਬ ਕਮੇਟੀ ਦੀ ਮੀਟਿੰਗ 8 ਜੁਲਾਈ 2025 ਨੂੰ 11:15 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ। ਅਤੇ ਨਾਲ 9 ਜੁਲਾਈ ਨੂੰ ਵੀ ਸਬ ਕਮੇਟੀ ਦੀ ਮੀਟਿੰਗ ਦਾ ਨੋਟੀਫਿਕੇਸ਼ਨ ਜਥੇਬੰਦੀ ਕੋਲ਼ ਆਇਆ ਹੈ। 9 ਜੁਲਾਈ ਵਾਲੀ ਮੀਟਿੰਗ ਵੀ ਜਥੇਬੰਦੀ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ।ਜਿਸ ਵਿੱਚ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਹੱਕ ਵਿੱਚ ਸਰਕਾਰ ਹਰੇ ਪੈਨ ਦੇ ਨਾਲ ਕੱਚੇ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਬਿਨਾਂ ਸ਼ਰਤ ਮਹਿਕਮੇ ਵਿਚ ਮਰਜ ਕਰਕੇ ਰੈਗੂਲਰ ਕਰੇ। 1948 ਕਿਰਤ ਕਾਨੂੰਨ ਮੁਤਾਬਿਕ ਉਹਨਾਂ ਨੂੰ ਗੁਜ਼ਾਰੇ ਜੋਗੀ ਤਨਖਾਹ ਕੀਤੀ ਜਾਵੇ ਅਤੇ ਜੋ ਮੁਲਾਜ਼ਮ ਰਿਟਾਇਰਮੈਂਟ ਦੀ ਤਦਾਰ ਤੇ ਹਨ ਉਨ੍ਹਾਂ ਦੀ ਨੌਕਰੀ ਦੀ ਉਮਰ 65 ਸਾਲ ਕੀਤੀ ਜਾਵੇ ਜੀ।ਉਹਨਾਂ ਇਸ ਮੌਕੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਮੀਟਿੰਗਾਂ ਮੀਟਿੰਗਾਂ ਖੇਡਣ ਵਿੱਚ ਸਮਾਂ ਵਿਅਰਥ ਕੀਤਾ ਗਿਆ ਅਤੇ ਕੱਚੇ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਨਾ ਦਿੱਤੇ ਗਏ ਤਾਂ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ 11 ਜੁਲਾਈ ਨੂੰ ਝੰਡਾ ਮਾਰਚ ਕੀਤਾ ਗਿਆ । ਜਿਸ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ, ਮੀਤ ਪ੍ਰਧਾਨ ਅਮਿਤ ਕੁਮਾਰ, ਜਨਰਲ ਸਕੱਤਰ ਜਗਵੀਰ ਸਿੰਘ, ਸਹਾਇਕ ਸਕੱਤਰ ਮਿਲਖਾ ਸਿੰਘ ਬਰਨਾਲਾ, ਕਲਵਿੰਦਰ ਸਿੰਘ ਹਰਦੀਪ ਕੁਮਾਰ ਸ਼ਰਮਾ, ਸ੍ਰੀ ਨਿਵਾਸ ਸ਼ਰਮਾ, ਸੂਬਾ ਅਗਜੈਕਟਿਵ ਮੈਂਬਰ ਬੀਰਾ ਸਿੰਘ ਬਰੇਟਾ, ਸੱਤਪਾਲ ਸਿੰਘ, ਗੁਰਜੰਟ ਸਿੰਘ ਉਗਰਾਹਾਂ ਵਿਜੇ ਕੁਮਾਰ, ਸੰਜੂ ਕੁਮਾਰ, ਰੂਪ ਸਿੰਘ, ਸੁਖਵਿੰਦਰ ਸਿੰਘ ਹੰਡਿਆਇਆ, ਸੰਜੂ ਧੂਰੀ, ਜਗਤਾਰ ਸਿੰਘ ਬਠਿੰਡਾ ਆਦਿ ਹਾਜ਼ਰ ਸਨ।

DurgaPhotostate

About The Author

Leave a Reply

Your email address will not be published. Required fields are marked *