ਸਾਵਧਾਨ,ਪੰਜਾਬ ‘ਚ ਵੀ ਹੋਣਗੇ ਆਨਲਾਈਨ ਚਲਾਨ

0
Prime K Punjab Camera

ਚੰਡੀਗੜ੍ਹ-18 ਜਨਵਰੀ-ਚੰਡੀਗੜ੍ਹ ਦੀ ਤਰ੍ਹਾਂ ਹੁਣ ਪੰਜਾਬ ਵਿੱਚ ਵੀ ਆਨਲਾਈਨ ਚਲਾਉਣ ਕੀਤੀ ਜਾਣਗੇ। ਪੰਜਾਬ ਦੇ ਚਾਰ ਸ਼ਹਿਰ ਮੁਹਾਲੀ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਟਰੈਫਿਕ ਸਿਗਨਲਾਂ ਤੇ ਸੀਸੀ ਟੀਵੀ ਕੈਮਰਿਆਂ ਦਾ ਟਰਾਇਲ ਪੂਰਾ ਹੋ ਚੁੱਕਾ ਹੈ। ਇਸ ਲਈ ਇਹਨਾਂ ਸ਼ਹਿਰਾਂ ਵਿੱਚ 26 ਜਨਵਰੀ ਤੋਂ ਇਸ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਇਹਨਾਂ ਸ਼ਹਿਰਾਂ ਵਿੱਚ ਟਰੈਫਿਕ ਵਿਵਸਥਾ ਟਰੈਫਿਕ ਪੁਲਿਸ ਦੇ ਨਾਲ ਨਾਲ ਇਹਨਾਂ ਕੈਮਰਿਆਂ ਦੀ ਨਿਗਰਾਨੀ ਵਿੱਚ ਕੀਤੀ ਜਾਵੇਗੀ। ਇਹਨਾਂ ਸਾਰੇ ਸ਼ਹਿਰਾਂ ਵਿੱਚ ਕੈਮਰਿਆਂ ਲਈ ਕੰਟਰੋਲ ਰੂਮ ਬਣਾਏ ਗਏ ਹਨ। ਜਿੱਥੇ ਟ੍ਰੈਫਿਕ ਪੁਲਿਸ ਮੁਲਾਜ਼ਮ 24 ਘੰਟੇ ਨਿਗਰਾਨੀ ਕਰਨਗੇ। ਇਥੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਤਿਆਰ ਕੀਤੇ ਜਾਣਗੇ ਅਤੇ ਡਾਕ ਰਾਹੀਂ ਘਰ ਪਹੁੰਚ ਜਾਣਗੇ।

Durga Photostat

About The Author

Leave a Reply

Your email address will not be published. Required fields are marked *