9 ਜੁਲਾਈ ਦੀ ਮੀਟਿੰਗ ਵਿੱਚ ਹੋ ਸਕਦਾ ਹੈ ਆਊਟਸੋਰਸ ਵਰਕਰ ਯੂਨੀਅਨ ਦੀਆਂ ਮੰਗਾਂ ਸਬੰਧੀ ਫੈਸਲਾ

ਬਰਨਾਲਾ -05 ਜੁਲਾਈ- ਪੰਜਾਬ ਵ/ਸ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰ ਯੂਨੀਅਨ ਪੰਜਾਬ ਵੱਲੋਂ ਪਿਛਲੀ 10 ਜੂਨ ਤੋਂ ਅਣਮਿੱਥੇ ਸਮੇਂ ਦੀ ਸੂਬਾ ਪੱਧਰੀ ਹੜਤਾਲ ਅੱਜ 26ਵੇਂ ਦਿਨ ਵਿੱਚ ਪਹੁੰਚ ਗਈ ਹੈ। ਸੰਘਰਸ਼ ਵੱਖ-ਵੱਖ ਪੜਾਵਾਂ ਵਿੱਚੋਂ ਹੁੰਦਾ ਹੋਇਆ ਇਸ ਸਮੇਂ ਪੂਰੇ ਪੰਜਾਬ ਵਿੱਚ ਇੱਕ ਵੱਡੀ ਲਹਿਰ ਬਣ ਚੁੱਕਾ ਹੈ। ਜਿਸ ਦੇ ਦਬਾਅ ਸਦਕਾ 9 ਜੁਲਾਈ ਦੀ ਕੈਬਨਿਟ ਮੰਤਰੀਆ ਦੀ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਜੇਕਰ ਕੋਈ ਮੁਕੰਮਲ ਹੱਲ ਨਹੀ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਦੀ ਜਾਣਕਾਰੀ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਨੇ ਦਿੱਤੀ। ਇਸ ਸਮੇਂ ਪੈਨਸ਼ਨਰ ਯੂਨੀਅਨ ਤੋਂ ਸੀਨੀਅਰ ਆਗੂ ਮਾਸਟਰ ਮਨੋਹਰ ਲਾਲ ਅਤੇ ਅੰਗਹੀਣ ਯੂਨੀਅਨ ਦੇ ਸੂਬਾ ਆਗੂ ਗੁਰਬਾਜ਼ ਸਿੰਘ ਬਾਜ਼ ਨੇ ਪੂਰਨ ਹਮਾਇਤ ਕਰਨ ਦਾ ਐਲਾਨ ਕੀਤਾ। ਅੱਜ ਦੀ ਹੜਤਾਲ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਅਮਰੀਕ ਸਿੰਘ ਜਲੂਰ,ਹਨੀ ਕੁਮਾਰ, ਗੁਰਦੀਪ ਜਲੂਰ, ਮਿਲਖਾ ਸਿੰਘ, ਵਿਨੋਦ ਕੁਮਾਰ, ਮੁਕੇਸ ਕੁਮਾਰ, ਦੀਪਕ,ਮੋਹਨ ਰਾਮ ਆਦਿ ਹਾਜ਼ਰ ਸਨ।